ਗੈਂ ਗਸਟਰ ਹਰਵਿੰਦਰ ਸਿੰਘ ਰਿੰਦਾ ਇਸ ਵੇਲੇ ਪਾਕਿਸਤਾਨ ਵਿੱਚ ਹੈ
‘ਦ ਖ਼ਾਲਸ ਬਿਊਰੋ : ਕੌਮੀ ਜਾਂਚ ਏਜੰਸੀ NIA ਦੀ ਲਿਸਟ ਵਿੱਚ ਪੰਜਾਬ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਟਾਪ ਲਿਸਟ ਵਿੱਚ ਹੈ ਇਸੇ ਲਈ ਏਜੰਸੀ ਨੇ ਉਸ ‘ਤੇ ਹੁਣ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਤਰਨਤਾਰਨ ਜ਼ਿਲ੍ਹੇ ਦੇ ਚੌਲਾ ਸਾਹਿਬ ਦੇ ਪਿੰਡ ਕਤੋਕੇ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਰਿੰਦਾ ਦੇ ਇਸ ਵੇਲੇ ਪਾਕਿਸਾਤਨ ਵਿੱਚ ਮੌਜੂਦ ਹੋਣ ਦੀ ਚਰਚਾਵਾਂ ਹਨ। NIA ਨੇ ਰਿੰਦਾ ਦਾ ਇੱਕ ਹੋਰ ਪਤਾ ਵੀ ਜਾਰੀ ਕੀਤਾ ਹੈ ਜੋ ਕਿ ਨਾਦੇੜ ਵਿੱਚ ਹੈ। 5 ਮਈ ਨੂੰ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਤੋਂ ਹਰਿਆਣਾ ਪੁਲਿਸ ਨੇ ਪੰਜਾਬ ਦੇ ਜਿੰਨਾਂ 4 ਸ਼ੱਕੀ ਲੋਕਾਂ ਨੂੰ ਹਥਿਆ ਰਾਂ ਦੇ ਨਾਲ ਫੜਿਆ ਸੀ ਉਹ ਵੀ ਰਿੰਦਾ ਨੇ ਹੀ ਭੇਜੇ ਸਨ।
ਜਿੰਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ, ਅਮਨਦੀਪ,ਪਰਮਿੰਦਰ ਅਤੇ ਭੁਪਿੰਦਰ ਸਿੰਘ ਸੀ,ਇੰਨਾਂ ਤੋਂ IED ਅਤੇ ਭਾਰਤ ਵਿੱਚ ਤਿਆਰ ਪਿਸਟਲ,31 ਕਾਰਤੂਸ ਅਤੇ 1.31 ਲੱਖ ਕੈਸ਼ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਦੀ ਜਾਂਚ NIA ਕੋਲ ਹੈ, NIA ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਰਿੰਦਾ ਨੇ ਵੀ ਡ੍ਰੋਨ ਦੇ ਜ਼ਰੀਏ ਇਹ ਹਥਿ ਆਰ ਪੰਜਾਬ ਵਿੱਚ ਭੇਜੇ ਸਨ । ਜਿੰਨਾਂ ਲੋਕਾਂ ਨੂੰ ਕਰਨਾਲ ਪੁਲਿਸ ਨੇ ਫੜਿਆ ਸੀ ਇਹ ਉਨ੍ਹਾਂ ਹਥਿ ਆਰਾਂ ਦੀ ਡਿਲੀਵਰੀ ਕਰਨ ਜਾ ਰਹੇ ਸਨ। ਇਸ ਤੋਂ ਪਹਿਲਾਂ ਵੀ ਫੜੇ ਗਏ ਚਾਰੋ ਲੋਕਾਂ ਦੇ ਜ਼ਰੀਏ ਹੀ ਰਿੰਦਾ ਨੇ ਹਥਿ ਆਰ ਭੇਜੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਰਿੰਦਾ ਨ ਸ਼ੇ ਦਾ ਲਾਲਚ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਦਹਿਸ਼ਤ ਦੇ ਕੰਮਾਂ ਵਿੱਚ ਵਰਤ ਰਿਹਾ ਹੈ,ਪਾਕਿਸਤਾਨ ਵਿੱਚ ਰਹਿ ਰਹੇ ਰਿੰਦਾ ਦਾ ਹੱਥ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਅਸਿੱਧੇ ਤੌਰ ‘ਤੇ ਸਾਹਮਣੇ ਆਇਆ ਸੀ।
ਲਾਰੈਂਸ ਦਾ ਸਾਥੀ ਹੈ ਰਿੰਦਾ
ਲਾਰੈਂਸ ਬਿਸ਼ਨੋਈ ਦੇ ਨਾਲ ਹਰਵਿੰਦਰ ਸਿੰਘ ਰਿੰਦਾ ਦੇ ਚੰਗੇ ਸਬੰਧ ਹਨ। ਦੋਵੇਂ ਪੰਜਾਬ ਵਿੱਚ ਇੱਕ ਹੀ ਜੇਲ੍ਹ ਵਿੱਚ ਬੰਦ ਸਨ ਇਸ ਦੌਰਾਨ ਇੰਨਾਂ ਦੀ ਚੰਗੀ ਦੋਸਤੀ ਹੋਈ,ਜੇਲ੍ਹ ਤੋਂ ਬਾਹਰ ਨਿਕਲਣ ‘ਤੇ ਰਿੰਦਾ ਲਾਰੈਂਸ ਬਿਸ਼ਨੋਈ ਦੇ ਜ਼ਰੀਏ ਹੀ ਆਪਣੇ ਕੰਮ ਕਰਵਾਉਂਦਾ ਸੀ । ਲਾਰੈਂਸ ਨੇ ਪੁਲਿਸ ਪੁੱਛ-ਗਿੱਛ ਵਿੱਚ ਇਹ ਗੱਲ ਕਬੂਲੀ ਵੀ ਸੀ। ਮੰਨਿਆ ਜਾ ਰਿਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਨੇ ਹੀ ਰਿੰਦਾ ਦੀ ਮਦਦ ਨਾਲ ਹੀ ਹਥਿਆ ਰ ਹਾਸਲ ਕੀਤੇ ਸਨ । ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ। ਹੁਣ NIA ਨੇ ਰਿੰਦਾ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸੇ ਲਈ 10 ਲੱਖ ਦਾ ਇਨਾਮ ਜਾਰੀ ਕਰਦੇ ਹੋਏ NIA ਨੇ ਫੋਨ ਨੰਬਰ,Whatsapp ਨੰਬਰ, ਟੈਲੀਗਰਾਮ ਨੰਬਰ ਜਾਰੀ ਕੀਤਾ ਹੈ ਜਿਸ ਵਿੱਚ ਦਿੱਲੀ ਅਤੇ ਚੰਡੀਗੜ੍ਹ ਦੇ ਨੰਬਰ ਹਨ। NIA ਨੇ ਰਿੰਦਾ ਦੀ ਜਾਣਕਾਰੀ ਲਈ E-MAIL ਵੀ ਜਾਰੀ ਕੀਤੀ ਹੈ ।
ਰਿੰਦਾ ਕਿਵੇਂ ਗੈਂ ਗਸਟਰ ਬਣਿਆ
ਹਰਵਿੰਦਰ ਸਿੰਘ ਰਿੰਦਾ ਵੈਸੇ ਤਾਂ ਤਰਨਤਾਰਨ ਦਾ ਰਹਿਣ ਵਾਲਾ ਹੈ ਪਰ 11 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਾਦੇੜ ਮਹਾਰਾਸ਼ਟਰਾ ਚੱਲਾ ਗਿਆ ਸੀ। 18 ਸਾਲ ਦੀ ਉਮਰ ਵਿੱਚ ਹੀ ਰਿੰਦਾ ਨੇ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਕ ਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਨਾਦੇੜ ਵਿੱਚ ਉਸ ਨੇ ਸਥਾਨਕ ਵਪਾਰੀਆਂ ਤੋਂ ਧ ਮਕਾ ਕੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ । ਇਸ ਦੌਰਾਨ ਉਸ ‘ਤੇ 2 ਕਤ ਲ ਦੇ ਮਾਮਲੇ ਵੀ ਦਰਜ ਹੋਏ ਸਨ ਜਿਸ ਤੋਂ ਬਾਅਦ ਰਿੰਦਾ ਨੂੰ proclaimed offender ਐਲਾਨ ਦਿੱਤਾ ਗਿਆ ਸੀ। 2016 ਵਿੱਚ ਹਰਵਿੰਦਰ ਸਿੰਘ ਰਿੰਦਾ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਵਿੱਚ ਵੀ ਸ਼ਾਮਲ ਹੋ ਗਿਆ, ਇਸ ਦੌਰਾਨ ਇਲ ਜ਼ਾਮ ਲੱਗੇ ਕਿ ਰਿੰਦਾ ਨੇ ਵਿਦਿਆਰਥੀ ਯੂਨੀਅਨ SOI ਦੇ ਆਗੂ ‘ਤੇ ਗੋ ਲੀ ਚਲਾਈ ਸੀ ।