India

ਗ੍ਰੀਨ ਟ੍ਰਿਬਿਊਨਲ ਨੇ ਘੱਗਰ ਨਦੀ ਨੂੰ ਲੈ ਕੇ ਕਿਉਂ ਲਗਾਈ ਤਿੰਨ ਸੂਬਿਆਂ ਦੀ ਕਲਾਸ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਘੱਗਰ ਨਦੀ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖਤ ਨੋਟਿਸ ਲਿਆ ਹੈ। ਇਸ ਮਾਮਲੇ ਵਿੱਚ ਸਖਤ ਸ਼ਬਦਾਂ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਵਿੱਚ ਅਸਫਲ ਰਹਿਣ ਵਾਲੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਕਲਾਸ ਵੀ ਲਗਾਈ ਹੈ।ਟ੍ਰਿਬਿਊਨਲ ਨੇ ਕਿਹਾ ਹੈ ਕਿ ਜੇ ਸੂਬੇ ਕਾਨੂੰਨ ਲਾਗੂ ਕਰਨ ਵਿਚ ਅਸਫਲ ਹਨ ਤਾਂ ਸਮਝ ਲਿਆ ਜਾਵੇ ਕੀ ਸਿਸਟਮ ਦਾ ਭੱਠਾ ਬੈਠ ਗਿਆ ਹੈ।

ਐੱਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਤਿੰਨੋਂ ਸੂਬੇ ਗੰਦਾ ਪਾਣੀ ਘੱਗਰ ਵਿੱਚ ਪਾ ਰਹੇ ਹਨ, ਜੋ ਅਪਰਾਧ ਹੈ। ਇਹ ਜਨਤਾ ਦੇ ਵਿਸ਼ਵਾਸ ਨਾਲ ਕੀਤੀ ਗਈ ਉਲੰਘਣਾ ਹੈ। ਇਸ ਤੋਂ ਸਾਫ਼ ਹੈ ਕਿ ਸਰਕਾਰ ਤੇ ਅਥਾਰਟੀਆਂ ਨੂੰ ਜਨਤਾ ਦੀ ਸਿਹਤ ਤੇ ਵਾਤਾਵਰਣ ਦੀ ਕੋਈ ਫਿਕਰ ਨਹੀਂ।

Comments are closed.