ਬਿਉਰੋ ਰਿਪੋਰਟ : ਦਿੱਲੀ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ਅਤੇ ਪਰਾਲੀ ਜਲਾਉਣ ਨੂੰ ਲੈਕੇ ਸੁਪਰੀਮ ਕੋਰਟ ਤੋਂ ਬਾਅਦ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਉਨਲ (NGT) ਪੰਜਾਬ ਸਮੇਤ 6 ਹੋਰ ਸੂਬਿਆਂ ਖਿਲਾਫ ਸਖਤ ਹੋ ਗਈ ਹੈ। ਬੀਤੇ ਦਿਨੀ ਪੰਜਾਬ ਦੇ ਮੁੱਖ ਸਕੱਤਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ । ਇਸ ਮਾਮਲੇ ਵਿੱਚ ਬੁੱਧਵਾਰ ਨੂੰ NGT ਨੇ ਸੁਣਵਾਈ ਕਰਦੇ ਹੋਏ ਪੰਜਾਬ,ਹਰਿਆਣਾ,ਰਾਜਸਥਾਨ,ਮੱਧ ਪ੍ਰਦੇਸ਼,ਦਿੱਲੀ,ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਨੂੰ ਨੋਟਿਸ ਜਾਰੀ ਕਰਦੇ ਹੋਏ 2 ਦਿਨ ਯਾਨੀ 10 ਨਵੰਬਰ ਤੱਕ ਜਵਾਬ ਮੰਗਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 50% ਦੀ ਕਮੀ ਲਿਗਾਉਣ ਦੇ ਟੀਚੇ ‘ਤੇ NGT ਨੇ ਰਿਪੋਰਟ ਮੰਗੀ ਹੈ । NGT ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਗਿਆ ਗਿਆ ਹੈ ਕਿ ਸਰਦੀਆਂ ਦੇ ਆਲੇ-ਦੁਆਲੇ ਪੰਜਾਬ ਵਿੱਚ ਪਰਾਲੀ ਜਲਾਉਣਾ ਨਾਲ ਦਿੱਲੀ ਅਤੇ NCR ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ । ਦਰਅਸਲ NGT ਦੇ ਮੁੱਖੀ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮੈਂਬਰ ਏ ਸੇਂਥਿਲ ਵੇਲ ਦੀ ਬੈਂਚ ਦਾ ਧਿਆਨ PPCB ਦੀ ਰਿਪੋਰਟ ‘ਤੇ ਗਿਆ । ਜਿਸ ਦੇ ਬਾਅਦ NGT ਨੇ ਆਪ ਨੋਟਿਸ ਲੈਂਦੇ ਹੋਏ ਕਾਰਵਾਈ ਸ਼ੁਰੂ ਕੀਤੀ । ਜਿਸ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਹਾਟ-ਸਪਾਟ ਜ਼ਿਲ੍ਹਿਆਂ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਲਾਕਿਆਂ ਦੀ ਪਿਛਲੇ ਸਾਲ ਨਾਲ ਤੁਲਨਾ ਕੀਤਾ ਗਈ ਸੀ । ਜਿਸ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਘੱਟ ਪਰਾਲੀ ਸੜੀ ਹੈ । ਬੁੱਧਵਾਰ ਨੂੰ NGT ਨੇ ਕਿਹਾ ਕਿ ਸਾਰੇ ਸੂਬੇ ਪ੍ਰਦੂਸ਼ਣ ਨੂੰ ਲੈਕੇ ਸਖਤ ਕਦਮ ਚੁੱਕਣ ।
75 ਦਿਨਾਂ ਤੱਕ ਸੜ ਦੀ ਹੈ ਪਰਾਲੀ
NGT ਦਾ ਕਹਿਣਾ ਹੈ ਕਿ ਜਿਸ ਸਮੇਂ ਪਰਾਲੀ ਸਾੜੀ ਜਾਂਦੀ ਹੈ ਉਹ ਸਮਾਂ 15 ਸਤੰਬਰ ਤੋਂ 30 ਨਵੰਬਰ ਦੇ ਵਿਚਾਲੇ ਦਾ ਸਮਾਂ ਹੁੰਦਾ ਹੈ । ਇਸ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਅਲਰਟ ਰਹਿਣਾ ਚਾਹੀਦਾ ਹੈ ਅਤੇ ਇਸ ਵਿੱਚ ਸੁਧਾਰ ਕਿਵੇਂ ਲਿਆਇਆ ਜਾਵੇ ਇਸ ਬਾਰੇ ਸੋਚਨਾ ਚਾਹੀਦਾ ਹੈ।
NGT ਨੇ NCR ਅਤੇ ਆਲੇ-ਦੁਆਲੇ ਦੇ ਖੇਤਰਾ ਵਿੱਚ ਵਾਤਾਵਰਣ ਗੁਣਵਤਾ ਪ੍ਰਬੰਧਨ ਕਮਿਸ਼ਨ ਦੀ ਇੱਕ ਰਿਪੋਰਟ ਨੂੰ ਰਿਕਾਰਡ ਵਿੱਚ ਲਿਆ । ਜਿਸ ਵਿੱਚ 2022 ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸਹੀ ਗਿਣਤੀ ਅਤੇ ਉਸ ਦੌਰਾਨ ਇਸ ਨੂੰ ਘੱਟ ਕਰਨ ਲਈ ਚੁੱਕੇ ਕਦਮਾਂ ਦੀ ਜਾਂਚ ਕੀਤੀ ਗਈ । ਟ੍ਰਿਬਿਊਨਲ ਨੇ PPCB ਨੂੰ ਖੇਤਰੀ ਪੱਧਰ ‘ਤੇ ਪਰਾਲੀ ਦੇ ਪ੍ਰਬੰਧਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ ਵਿੱਚ
ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੀਐੱਮ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਤੋਂ ਹਨ । 2020 ਵਿੱਚ 9,705, 2021 ਦੌਰਾਨ 8,006 ਅਤੇ 2022 ਵਿੱਚ 5,239 ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਇਆ ਹਨ। ਮੋਗਾ ਵਿੱਚ 2020 ਦੌਰਾਨ 5,843, 2021 ਵਿੱਚ 6,515 ਅਤੇ 2022 ਵਿੱਚ 3,609 ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ । ਉਧਰ ਫਿਰੋਜ਼ਪੁਰ ਵਿੱਚ 2020 ਵਿੱਚ 6,947, 2021 ਦੌਰਾਨ 6,288 ਅਤੇ 2022 ਵਿੱਚ 4,295 ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਇਆ ਸਨ।