‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 6 ਜੂਨ ਨੂੰ ਅੰਬਾਲਾ ਜ਼ਿਲੇ ਦੇ ਸਾਰੇ ਕਿਸਾਨਾਂ ਨੂੰ ਸ਼ੰਭੂ ਟੋਲ ਪਲਾਜ਼ਾ ਤੋਂ ਸਵੇਰੇ 10 ਵਜੇ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਹੈ। ਚੜੂਨੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ‘ਇਸ ਵਾਰ ਅੰਬਾਲਾ ਅਤੇ ਕਰਨਾਲ ਦਾ ਆਪਸੀ ਮੁਕਾਬਲਾ ਹੈ’। ਉਨ੍ਹਾਂ ਕਿਹਾ ਕਿ ‘ਜਦੋਂ ਕਰਨਾਲ ਤੋਂ ਕਿਸਾਨਾਂ ਦਾ ਜਥਾ ਗਿਆ ਸੀ ਤਾਂ ਉਨ੍ਹਾਂ ਦੀਆਂ 2 ਹਜ਼ਾਰ ਗੱਡੀਆਂ ਦਿੱਲੀ ਨੂੰ ਗਈਆਂ ਸਨ ਅਤੇ ਕਰਨਾਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀਆਂ ਸਵਾਰੀਆਂ ਸਭ ਤੋਂ ਜ਼ਿਆਦਾ ਆਈਆਂ ਹਨ। ਹੁਣ 6 ਜੂਨ ਨੂੰ ਅੰਬਾਲਾ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ ਕੂਚ ਕਰੇਗਾ। ਹੁਣ ਵੇਖਦੇ ਹਾਂ ਕਿ ਅੰਬਾਲਾ ਦੇ ਕਿਸਾਨ ਕਰਨਾਲ ਦੇ ਕਿਸਾਨਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਦਿੱਲੀ ਪਹੁੰਚਦੇ ਹਨ ਕਿ ਨਹੀਂ’।