International

ਨਿਊਜ਼ੀਲੈਂਡ ‘ਚ ਕੁੜੀ ਦੇ ਮਾਮਲੇ ‘ਚ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ !

ਬਿਉਰੋ ਰਿਪੋਰਟ : : ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹੈਵਾਨੀਅਤ ਵਾਲੀ ਕਰਤੂਤ ਨੇ ਸ਼ਰਮਸਾਰ ਕੀਤਾ ਹੈ । ਜਿਸ ਦੀ ਸਜ਼ਾ ਉਸ ਨੂੰ ਉਮਰ ਕੈਦ ਦੇ ਰੂਪ ਵਿੱਚ ਮਿਲੀ ਹੈ । ਆਕਲੈਂਡ ਵਿੱਚ ਪੰਜਾਬੀ ਨੌਜਵਾਨ ਨੇ 21 ਸਾਲ ਦੀ ਔਰਤ ਦਾ ਪਿਛਲੇ ਸਾਲ ਕਤਲ ਕਰ ਦਿੱਤਾ ਸੀ ਜਿਸ ਦੇ ਜੁਰਮ ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਯਾਨੀ ਘੱਟੋ-ਘੱਟ ਉਸ ਨੂੰ 32 ਸਾਲ ਜੇਲ੍ਹ ਵਿੱਚ ਰਹਿਣਾ ਹੋਵੇਗਾ ।

ਮੁਲਜ਼ਮ ਦੀ ਪਛਾਣ ਕੰਵਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ,ਉਹ ਈਸਟ ਆਕਲੈਂਡ ਵਿੱਚ ਰਹਿੰਦਾ ਸੀ । ਜਿਸ ਔਰਤ ਦਾ ਉਸ ਨੇ ਕਤਲ ਕੀਤਾ ਹੈ ਉਹ ਅਫਗਾਨੀ ਮੂਲ ਦੀ ਹੈ ਅਤੇ ਉਸ ਦਾ ਨਾਂ ਫਰਜ਼ਾਨਾ ਯਾਕੂਬੀ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਕੰਵਰਪਾਲ ਨੂੰ 17 ਸਾਲ ਤੱਕ ਕੋਈ ਪੈਰੋਲ ਵੀ ਨਹੀਂ ਮਿਲੇਗੀ। ਯਾਨੀ 17 ਤੱਕ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਹੈ ।

ਇਸ ਵਜ੍ਹਾ ਨਾਲ ਕਤਲ ਕੀਤਾ

ਅਦਾਲਤ ਨੇ ਕੇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਕੰਵਰਪਾਲ ਉਸ ਵੇਲੇ ਤੋਂ ਯਾਕੂਬ ਦਾ ਪਿੱਛਾ ਕਰ ਰਿਹਾ ਸੀ ਜਦੋਂ ਉਹ ਨਾਬਾਲਿਗ ਸੀ । ਸਤੰਬਰ 2020 ਵਿੱਚ ਜਦੋਂ ਕੰਵਰਪਾਲ ਸਿੰਘ ਯਾਕੂਬੀ ਦੀ ਯਨੀਵਰਿਸਟੀ ਵਿੱਚ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ ਤਾਂ ਦੋਵਾਂ ਦੀ ਮੁਲਾਕਾਤ ਕਾਫੀ ਡੇਟ ‘ਤੇ ਹੋਈ ਸੀ । ਕਾਫੀ ਡੇਟ ਤੋਂ ਬਾਅਦ ਸਾਫ ਹੋ ਗਿਆ ਸੀ ਕਿ ਯਾਕੂਬ ਕੰਵਰਪਾਲ ਵਿੱਚ ਦਿਲਚਸਬੀ ਨਹੀਂ ਰੱਖ ਦੀ ਹੈ । ਪਰ ਕੰਵਰਪਾਲ ਨੂੰ ਉਸ ਦਾ ਇਸ ਕਦਰ ਜਨੂੰਨ ਸਵਾਰ ਹੋ ਗਿਆ ਸੀ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਅਤੇ ਉਸ ਨੇ ਅਜਿਹਾ ਕੀਤਾ ਵੀ। ਯਾਕੂਬੀ ਨੇ ਕੰਵਰਪਾਲ ਨੂੰ ਸੋਸ਼ਲ ਮੀਡੀਆ ‘ਤੇ ਬਲਾਕ ਕਰ ਦਿੱਤਾ ਕਿਉਂਕਿ ਉਹ ਵਾਰ-ਵਾਰ ਮੈਸੇਜ ਕਰਦਾ ਸੀ। ਪਰ ਉਸ ਨੇ ਯਾਕੂਬੀ ਨਾਲ ਗੱਲ ਕਰਨ ਦੇ ਲਈ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਫੇਕ ਅਕਾਉਂਟ ਬਣਾ ਲਏ ਸਨ । 2021 ਤੋਂ 2022 ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੇ ਯਾਕੂਬੀ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਸੀਤੀ ।

ਸੋਸ਼ਲ ਮੀਡੀਆ ਅਕਾਉਂਟ ਦੇ ਜ਼ਰੀਏ ਕੰਵਰਪਾਲ ਸਿੰਘ ਯਾਕੂਬੀ ਨੂੰ ਧਮਕੀ ਦਿੰਦਾ ਸੀ ਕਿ ਉਹ ਉਸ ਨੂੰ ਅਗਵਾ ਕਰ ਲਏਗਾ ਜੇਕਰ ਉਸ ਨਾਲ ਗੱਲ ਨਹੀਂ ਕੀਤੀ । ਕੰਵਰਪਾਲ ਨੇ ਉਸ ਨੂੰ 365 ਦਿਨਾਂ ਦਾ ਸਮਾਂ ਦਿੱਤਾ ਸੀ ਉਸ ਨਾਲ ਪਿਆਰ ਕਰਨ ਦਾ। ਇਸ ਤੋਂ ਇਲਾਵਾ ਕੰਵਰਪਾਲ ਨੇ ਯਾਕੂਬੀ ਨੂੰ ਤੇਜ਼ਾਬ ਸੁੱਟਣ ਦੀ ਧਮਕੀ ਵਾਲਾ ਮੈਸੇਜ ਵੀ ਭੇਜਿਆ ਸੀ ਸੋਸ਼ਲ ਮੀਡੀਆ ਦੇ ਜ਼ਰੀਏ।

ਯਾਕੂਬੀ ਨੇ ਆਪਣੀ ਪਹਿਲੀ ਸ਼ਿਕਾਇਤ ਪੁਲਿਸ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਕੀਤੀ ਸੀ । ਜਿਸ ਵਿੱਚ ਕਿਹਾ ਗਿਆ ਸੀ ਕੰਵਰਪਾਲ ਸਿੰਘ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ। ਇਸ ‘ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਅਦਾਲਤ ਨੇ ਇਸ ਬਾਰੇ ਕੁਝ ਨਹੀਂ ਦੱਸਿਆ । ਫਿਰ ਦਸੰਬਰ 5 ਨੂੰ ਯਾਕੂਬੀ ਨੇ ਵੇਖਿਆ ਕਿ ਕੰਵਰਪਾਲ ਉਸ ਦਾ ਵੈਸਟਗੇਟ ਸ਼ਾਪਿੰਗ ਸੈਂਟਰ ਵਿੱਚ ਪਿੱਛਾ ਕਰ ਰਿਹਾ ਹੈ ਤਾਂ ਉਸ ਨੇ ਮਾਲ ਦੇ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਲਈ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਸੋਸ਼ਲ ਮੀਡੀਆ
‘ਤੇ ਉਸ ਦੀਆਂ ਲਈਆਂ ਗਈਆਂ ਵੀਡੀਓ ਭੇਜ ਦਾ ਰਹਿੰਦਾ ਸੀ । ਯਾਕੂਬੀ ਨੇ ਹੈਂਡਰਸਨ ਪੁਲਿਸ ਸਟੇਸ਼ਨ ਵਿੱਚ ਸੋਸ਼ਲ ਮੀਡੀਆ ‘ਤੇ ਮੁਲਜ਼ਮ ਕੰਵਰਪਾਲ ਵੱਲੋਂ ਭੇਜਿਆ ਗਈਆਂ ਸਾਰੀਆਂ ਫੋਟੋਆਂ ਵਿਖਾਇਆ । ਪਰ ਅਗਲੇ ਦਿਨ ਮੁੜ ਤੋਂ ਮੁਲਜ਼ਮ ਯਾਕੂਬੀ ਦੇ ਘਰ 7 ਦਸੰਬਰ ਨੂੰ ਪੀਜ਼ਾ ਲੈਕੇ ਪਹੁੰਚ ਗਿਆ।

ਯਾਕੂਬ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕੰਵਰਪਾਲ ਸਿੰਘ ਕਾਫੀ ਨਰਾਜ਼ ਹੋ ਗਿਆ ਸੀ ਅਤੇ ਹੁਣ ਉਸ ਦਾ ਦਿਗਾਮ ਖਰਾਬ ਹੋ ਗਿਆ ਸੀ । 2 ਹਫਤਿਆਂ ਦੇ ਅੰਦਰ 19 ਦਸੰਬਰ 2022 ਨੂੰ ਕੰਵਰਪਾਲ ਸਿੰਘ ਇੱਕ ਵੱਡੇ ਚਾਕੂ ਦੇ ਨਾਲ ਆਪਣੀ ਕਾਰ ਵਿੱਚ ਆਕਲੈਂਡ ਵਿੱਚ ਯਾਕੂਬੀ ਦਾ ਇੰਤਜ਼ਾਰ ਕਰ ਰਿਹਾ ਸੀ । ਯਾਕੂਬੀ ਨੇ ਬੱਸ ਸਟਾਪ ਤੋਂ ਆਪਣੇ ਘਰ ਜਾਣ ਲਈ ਜਿਵੇਂ ਹੀ ਸ਼ਾਰਟਕੱਟ ਦਾ ਰਸਤਾ ਫੜਿਆ ਤਾਂ ਉਸ ਨੇ ਕੰਵਰਪਾਲ ਨੂੰ ਆਪਣੇ ਰਸਤੇ ਵਿੱਚ ਵੇਖਿਆ ਉਸ ਨੇ ਫੌਰਨ ਪੁਲਿਸ ਨੂੰ ਫੋਨ ਕੀਤਾ ਪਰ ਉਸ ਤੋਂ ਪਹਿਲਾਂ ਕੰਵਰਪਾਲ ਵੱਡਾ ਚਾਕੂ ਲੈਕੇ ਉਸ ਦੇ ਕੋਲ ਪਹੁੰਚਿਆ ਅਤੇ ਉਸ ਨੇ ਇੱਕ ਤੋਂ ਬਾਅਦ ਇੱਕ ਵਾਰ ਚਾਕੂਬ ਦੀ ਛਾਤੀ ਅਤੇ ਢਿੱਡ ‘ਤੇ ਕੀਤੇ। ਯਾਕੂਬ ਹੇਠਾਂ ਡਿੱਗ ਗਈ ਅਤੇ ਚੀਕਾ ਮਾਰਨ ਲੱਗ ਗਈ । ਪਰ ਕੰਵਰਪਾਲ ਉਸ ‘ਤੇ ਖੜਾ ਹੋ ਗਿਆ ਅਤੇ ਉਸ ਨੂੰ ਲਗਾਤਾਰ ਚਾਕੂ ਮਾਰਦਾ ਰਿਹਾ ।

ਇਸ ਘਟਨਾ ਤੋਂ ਬਾਅਦ ਜਦੋਂ ਲੋਕ ਪਹੁੰਚੇ ਤਾਂ ਕੰਵਰਪਾਲ ਸਿੰਘ ਜੰਗਲਾ ਟੱਪ ਕੇ ਆਪਣੀ ਗੱਡੀ ‘ਤੇ ਫਰਾਰ ਹੋ ਗਿਆ। ਯਾਕੂਬੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਅਗਲੇ ਦਿਨ ਪੁਲਿਸ ਨੇ ਕੰਵਰਪਾਲ ਨੂੰ ਗ੍ਰਿਫਤਾਰ ਕਰ ਲਿਆ । ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਕੰਵਰਪਾਲ ਨੇ ਯਾਕੂਬੀ ‘ਤੇ 12 ਵਾਰ ਕੀਤੇ ਸਨ । ਮ੍ਰਿਤਕ ਯਾਕੂਬੀ ਆਕਲੈਡ ਯੂਨੀਵਰਸਿਟੀ ਵਿੱਚ ਲਾਅ ਦੀ ਪੜਾਈ ਕਰ ਰਹੀ ਸੀ । ਉਸ ਦਾ ਪਰਿਵਾਰ ਸ਼ਰਨਾਰਥੀ ਦੇ ਤੌਰ ‘ਤੇ ਅਫਗਾਨਿਸਤਾਨ ਤੋਂ ਆਕੇ ਨਿਊਜ਼ੀਲੈਂਡ ਵਿੱਚ ਵਸ ਗਿਆ ਸੀ । ਯਾਕੂਬੀ ਦੇ 2 ਭਰਾ ਅਤੇ ਤਿੰਨ ਭੈਣਾ ਸਨ । ਉਸ ਨੇ ਪਰਿਵਾਰ ਨਾਲ ਧਾਰਮਿਕ ਯਾਤਰਾ ‘ਤੇ ਜਾਣਾ ਸੀ । ਹਾਲਾਂਕਿ ਅਦਾਲਤ ਨੇ ਕੰਵਰਪਾਲ ਸਿੰਘ ਨੂੰ ਅਪ੍ਰੈਲ ਮਹੀਨੇ ਵਿੱਚ ਹੀ ਦੋਸ਼ੀ ਕਰਾਰ ਦਿਤਾ ਸੀ । ਪਰ ਉਸ ਨੂੰ ਆਪਣੇ ਕਾਰੇ ‘ਤੇ ਬਿਲਕੁਲ ਵੀ ਪਛਤਾਵਾ ਨਹੀਂ ਹੈ । ਸਰਕਾਰੀ ਵਕੀਲ ਨੇ ਦੱਸਿਆ ਉਹ ਸੁਣਵਾਈ ਲਈ ਤਿਆਰ ਰਿਪੋਰਟ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਦੇ ਸਨ ਤਾਂ ਉਸ ਦੇ ਮਨ ਵਿੱਚ ਬਿਲਕੁਲ ਵੀ ਪਛਤਾਵਾ ਨਹੀਂ ਆਉਂਦਾ ਸੀ । ਕੰਵਰਪਾਲ ਸਿੰਘ ਕਿਹਾ ਮੈਂ ਹਾਲਾਂਕਿ ਕਿਸੇ ਦੀ ਧੀ ਨੂੰ ਮਾਰ ਦਿੱਤਾ ਹੈ ਕਿਉਂਕਿ ਮੈਂ ਵੀ ਗੂੰਗਾ ਸੀ ਅਤੇ ਉਹ ਵੀ ਗੂੰਗੀ ਸੀ । ਪਰ ਮੈਂ ਚੰਗਾ ਇਨਸਾਨ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣ ਦੇ ਯੋਗ ਨਹੀਂ ਹਾਂ।

ਪਰਿਵਾਰ ਦਾ ਅਦਾਲਤ ਵਿੱਚ ਦਰਦ

ਅਦਾਲਤ ਵਿੱਚ ਯਾਕੂਬੀ ਦੀ ਭੈਣਾਂ ਨੇ ਰੋਂਦੇ ਹੋਏ ਕਿਹਾ ਕਿ ਇਸ ਜਾਨਵਰ ਨੇ ਸਾਡੀ ਸਾਰੀ ਦੁਨੀਆ ਨੂੰ ਹਮੇਸ਼ਾ ਦੇ ਲਈ ਤਬਾਹ ਕਰ ਦਿੱਤਾ ਹੈ । ਇਸ ਲਈ ਇਸ ਜਾਨਵਰ ਨਾਲ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਹੋਣਾ ਚਾਹੀਦਾ ਹੈ । ਮ੍ਰਿਤਕ ਯਾਕੂਬੀ ਦੇ ਭਰਾ ਨੇ ਕਿਹਾ ਉਸ ਦਾ ਮਾਂ ਸਾਰਾ ਦਿਨ ਭੈਣ ਦੇ ਕਮਰੇ ਵਿੱਚ ਬੈਠ ਕੇ ਰੋਂਦੀ ਰਹਿੰਦੀ ਹੈ। ਅਸੀਂ ਮਾਂ ਦੀ ਇਹ ਹਾਲਤ ਵੇਖ ਕੇ ਪਰੇਸ਼ਾਨ ਹੁੰਦੇ ਹਾਂ ਪਰ ਕੁੱਝ ਨਹੀਂ ਕਰ ਸਕਦੇ ਹਾਂ