India Punjab

ਯੂਪੀ ਸਰਕਾਰ ਨੂੰ ਚਮਕਾਉਂਦਾ ਇਸ਼ਤਿਹਾਰ ਛਾਪ ਕੇ ਫਸਿਆ ਅਖ਼ਬਾਰ, ਮੰਗਣੀ ਪਈ ਮਾਫੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਇਕ ਇਸ਼ਤਿਹਾਰ ਵਿੱਚ ਗਲਤ ਤਸਵੀਰ ਛਾਪਣ ਕਾਰਨ ਅੰਗ੍ਰੇਜੀ ਦੇ ਅਖਬਾਰ ‘ਦ ਇੰਡੀਅਨ ਐਕਸਪ੍ਰੈੱਸ ਨੂੰ ਮਾਫੀ ਮੰਗਣੀ ਪਈ ਹੈ। ਅਖਬਾਰ ਨੇ ਇਸ਼ਤਿਹਾਰ ਛਾਪਿਆ ਹੈ, ਉਸ ਵਿੱਚ ਯੋਗੀ ਦੀ ਵੱਡੀ ਤਸਵੀਰ ਛਾਪੀ ਹੈ।ਇਸ ਇਸ਼ਤਿਹਾਰ ਵਿਚ ਤਸਵੀਰ ਹੇਠਾਂ ਉੱਚੀਆਂ ਇਮਾਰਤਾਂ, ਫਲਾਈਓਵਰ ਤੇ ਸਾਫ ਸੜਕਾਂ ਦਿਖਾਈਆਂ ਗਈਆਂ ਹਨ।


ਇਸ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ-2017 ਤੋਂ ਪਹਿਲਾਂ ਨਿਵੇਸ਼ ਦੇ ਮਾਮਲੇ ਵਿੱਚ ਬਾਹਰ ਦੇ ਲੋਕ ਉੱਤਰ ਪ੍ਰਦੇਸ਼ ਦੇ ਨਾਂ ਉੱਤੇ ਹੱਸਦੇ ਸਨ। ਪਿਛਲੇ ਸਾਢੇ ਚਾਰ ਸਾਲਾਂ ਵਿੱਚ ਅਸੀਂਉੱਤਰ ਪ੍ਰਦੇਸ਼ ਦੀ ਨਾਂਹਪੱਖੀ ਸਾਖ ਨੂੰ ਤੋੜ ਦਿੱਤਾ ਹੈ। ਕੁੱਝ ਲੋਕਾਂ ਨੇ ਇਹ ਇਸ਼ਤਿਹਾਰ ਆਉਣ ਤੋਂ ਬਾਅਦ ਧਿਆਨ ਵਿੱਚ ਲਿਆਂਦਾ ਹੈ ਕਿ ਇਹ ਇਮਾਰਤਾਂ ਤੇ ਫਲਾਈਓਵਰ ਉੱਤਰ ਪ੍ਰਦੇਸ਼ ਦੇ ਨਹੀਂ, ਪੱਛਮੀ ਬੰਗਾਲ ਦੇ ਹਨ।ਇਨ੍ਹਾਂ ਇਸ਼ਤਿਹਾਰਾਂ ਵਿੱਚ ਕਲਕੱਤਾ ਦੀ ਤਾਲੀ ਪੀਲੀ ਟੈਕਸੀ ਵੀ ਦੇਖੀ ਜਾ ਸਕਦੀ ਹੈ।ਇਸ਼ਤਿਹਾਰ ਦੇਖ ਕੇ ਲੋਕਾਂ ਨੇ ਕਿਹਾ ਕਿ ਕੀ ਯੋਗੀ ਕੋਲ ਆਪਣੇ ਕੀਤੇ ਕਿਸੇ ਕੰਮ ਨੂੰ ਦਿਖਾਉਣ ਲਈ ਕੋਈ ਤਸਵੀਰ ਨਹੀਂ ਹੈ।

ਉੱਧਰ ਅਖਬਾਰ ਨੇ ਵੀ ਆਪਣੇ ਟਵਿੱਟਰ ਉੱਤੇ ਮਾਫੀ ਮੰਗੀ ਹੈ। ਪਰ ਇਸ ਮਾਫੀ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਅਖਬਾਰ ਮਾਫੀ ਕਿਉਂ ਮੰਗ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਕੀ ਇਸ ਅਖਬਾਰ ਨੇ ਪੁਰਾਣੀ ਤਸਵੀਰ ਲੱਭੀ ਹੈ ਤੇ ਕੀ ਇਸਨੂੰ ਯੂਪੀ ਸਰਕਾਰ ਦੀ ਮਨਜੂਰੀ ਨਾਲ ਛਾਪਿਆ ਗਿਆ ਹੈ।