International

ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਦੀ ਸਕੱਤਰ ਵਜੋਂ ਸੇਵਾ ਨਿਭਾਉਣ ਦਾ ਦਿੱਤਾ ਮੌਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਦੀ ਸੈਕਟਰੀ ਨਿਯੁਕਤ ਕੀਤਾ ਹੈ। ਇਹ ਔਰਤ ਇਸ ਅਹੁਦੇ ‘ਤੇ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ। ਵਰਮੂਥ ਦਾ ਨਾਮ ਵ੍ਹਾਈਟ ਹਾਊਸ ਦੁਆਰਾ ਐਲਾਨੀਆਂ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ। ਰੱਖਿਆ ਸਕੱਤਰ ਲੋਇਡ ਅਸਟਿਨ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਦੁਸ਼ਮਣਾਂ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਫੌਜਾਂ ਨੂੰ ਭਾਰੀ ਚੁਣੌਤੀਆਂ ਦੀ ਡੂੰਘੀ ਸਮਝ ਦੀ ਜ਼ਰੂਰਤ ਹੈ। ਵਰਮੂਥ ਇਸ ਤੋਂ ਪਹਿਲਾਂ ਰਾਸ਼ਟਰੀ ਸੁੱਰਖਿਆ ਪਰਿਸ਼ਦ ਵਿੱਚ ਅਤੇ ਫਿਰ ਓਬਾਮਾ ਪ੍ਰਸ਼ਾਸਨ ਵਿੱਚ ਸੈਕਟਰੀ ਆਫ ਡਿਫੈਂਸ ਦੇ ਅੰਡਰ ਸੇਵਾ ਨਿਭਾ ਚੁੱਕੀ ਹੈ।