ਬਿਉਰੋ ਰਿਪੋਰਟ : ਨਿਊਜ਼ ਕਲਿੱਕ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਪੱਤਰਕਾਰ ਅਭਿਸਾਰ ਸ਼ਰਮਾ ਦੇ ਖਿਲਾਫ ਸ਼ਿਕੰਜਾ ਕੱਸ ਲਿਆ ਹੈ । ਉਨ੍ਹਾਂ ਤੋਂ ਮੁੜ ਤੋਂ ਪੁੱਛ-ਗਿੱਛ ਕੀਤੀ ਗਈ ਹੈ । ਇਸ ਤੋਂ ਪਹਿਲਾਂ ਅਭਿਸਾਰ ਤੋਂ ਮੰਗਲਵਾਰ 3 ਅਕਤੂਬਰ ਨੂੰ ਵੀ ਪੁੱਛ-ਗਿੱਛ ਹੋਈ ਸੀ । ਉਧਰ ਅਦਾਲਤ ਨੇ ਨਿਊਜ਼ ਕਲਿੱਕ ਦੇ ਫਾਉਂਡਰ ਪ੍ਰਬੀਰ ਪੁਰਕਾਯਸਥ ਅਤੇ HR ਹੈੱਡ ਅਮਿਤ ਚਰਕਵਰਤੀ ਦੇ ਵਕੀਲ ਨੂੰ ਵੀ ਗ੍ਰਿਫਤਾਰੀ ਦੇ ਲਈ ਲਿਖਤ ਦਸਤਾਵੇਜ਼ ਦਿੱਤੇ ਹਨ । ਬਚਾਅ ਪੱਖ ਨੇ ਕਿਹਾ ਤੁਸੀਂ ਨਿਯਮਾਂ ਨੂੰ ਮਨੋ ਇੱਕ ਕਦਮ ਅੱਗੇ ਨਾ ਜਾਓ ।
ਸੈਸ਼ਨ ਕੋਰਟ ਨੇ ਸੁਣਵਾਈ ਦੇ ਦੌਰਾਨ ਮੁਲਜ਼ਮਾਂ ਵੱਲੋਂ ਦਾਇਰ ਕੀਤੀ ਗਈ ਐਪਲੀਕੇਸ਼ਨ ਦਾ ਵਿਰੋਧ ਕੀਤਾ ਜਿਸ ਵਿੱਚ FIR ਦੀ ਕਾਪੀ ਦੇਣ ਦੀ ਗੱਲ ਕਹੀ ਗਈ ਸੀ। ਅਮਿਤ ਚਕਰਵਰਤੀ ਦੇ ਵਕੀਲ ਨੇ ਕਿਹਾ ਮੇਰੇ ਕਲਾਇੰਟ ਨੂੰ ਕਿਸ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ । ਇਸ ਦੇ ਲਿਖਿਤ ਦਸਤਾਵੇਜ਼ ਦਿੱਤੇ ਜਾਣ। ਪੁਰਕਾਯਸਥ ਦੇ ਵਕੀਲ ਨੇ ਕਿਹਾ FIR ਦੀ ਕਾਪੀ ਲੈਣਾ ਮੁਲਜ਼ਮ ਦਾ ਹੱਕ ਹੈ। ਉਧਰ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਕਮਿਸ਼ਨਰ ਕੋਲ ਜਾਣਾ ਚਾਹੀਦਾ ਸੀ । ਇਸ ਤੋਂ ਬਾਅਦ ਕਮਿਸ਼ਨਰ ਮਾਮਲੇ ਵਿੱਚ ਇੱਕ ਕਮੇਟੀ ਬਣਾਉਂਦੇ । ਜਿਸ ਅਧਾਰ ‘ਤੇ ਗ੍ਰਿਫਤਾਰੀ ਅਤੇ ਰਿਮਾਂਡ ਲਈ ਗਈ ਉਹ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ।
95 ਥਾਵਾਂ ‘ਤੇ ਛਾਪੇਮਾਰੀ
ਨਿਊਜ਼ ਕਲਿੱਕ ਦੇ ਮਾਮਲੇ ਵਿੱਚ ਦਿੱਲੀ ਦੀਆਂ 88 ਅਤੇ 7 ਹੋਰ ਥਾਵਾਂ ਯਾਨੀ ਕੁੱਲ 95 ਲੋਕੇਸ਼ਨ ‘ਤੇ ਛਾਪੇਮਾਰੀ ਹੋਈ,ਸਪੈਸ਼ਲ ਸੈਲ ਦੇ ਦਫਤਰ ਵਿੱਚ 37 ਪੁਰਸ਼ਾਂ ਜਦਕਿ 9 ਔਰਤਾਂ ਦੇ ਘਰ ਵਿੱਚ ਪੁੱਛ-ਗਿੱਛ ਕੀਤੀ ਗਈ । ਦਿੱਲੀ ਪੁਲਿਸ ਨੇ ਦੱਸਿਆ ਕਿ ਨਿਊਜ਼ ਕਲਿੱਕ ਦੇ ਫਾਊਂਡਰ ਪ੍ਰਬੀਰ ਦੀ ਗ੍ਰਿਫਤਾਰੀ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਵੈਬਸਾਈਟ ‘ਤੇ ਅਰੂਣਾਚਲ ਪ੍ਰਦੇਸ਼ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਾ ਵਿਖਾਉਣਾ ਦਾ ਕੌਮਾਂਤਰੀ ਏਜੰਡਾ ਚਲਾਇਆ ਸੀ। ਇਸ ਨੂੰ ਲੈਕੇ ਸਬੂਤ ਮਿਲੇ ਹਨ । ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਨਿਊਜ਼ ਕਲਿੱਕ ਨੇ ਆਪਣਾ ਬਿਆਨ ਜਾਰੀ ਕੀਤਾ
ਨਿਊਜ਼ ਕਲਿੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਨਿਊਜ਼ ਕਲਿੱਕ ਇੱਕ ਅਜ਼ਾਦ ਵੈੱਬਸਾਈਟ ਹੈ । ਜੋ ਕਿਸੇ ਚੀਨੀ ਅਦਾਰੇ ਜਾਂ ਅਥਾਰਿਟੀ ਦੇ ਹੁਕਮਾਂ ‘ਤੇ ਸਿੱਧੇ ਜਾਂ ਫਿਰ ਅਸਿੱਧੇ ਕੋਈ ਖਬਰ ਪਬਲਿਸ਼ ਕਰਦੀ ਹੈ । ਨਿਊਜ਼ ਕਲਿੱਕ ਆਪਣੀ ਵੈਬਸਾਈਟ ‘ਤੇ ਕਿਸੇ ਚੀਨੀ ਪ੍ਰੋਪੇਗੈਂਡਾ ਦਾ ਪ੍ਰਚਾਰ ਨਹੀਂ ਕਰਦੀ ਹੈ। ਆਪਣੀ ਵੈਬਸਾਇਟ ‘ਤੇ ਪਬਲਿਸ਼ ਹੋਣ ਵਾਲੇ ਕੰਟੈਂਟ ਦੇ ਲਈ ਨੇਵਿਲ ਰਾਏ ਸਿੰਘਮ ਤੋਂ ਦਿਸ਼ਾ-ਨਿਰਦੇਸ਼ ਨਹੀਂ ਲਏ ਜਾਂਦੇ ਹਨ ।
ਨਿਊਜ਼ ਕਲਿੱਖ ਨੂੰ ਮਿਲੀ ਸਾਰੀ ਫੰਡਿੰਗ ਬੈਂਕਿੰਗ ਚੈਨਲ ਦੇ ਜ਼ਰੀਏ ਆਈ ਹੈ,ਇਸ ਬਾਰੇ ਵਿੱਚ ਸਬੰਧਿਕ ਏਜੰਸੀ ਨੂੰ ਜਾਣਕਾਰੀ ਦਿੱਤੀ ਗਈ ਹੈ । ਰਿਜ਼ਰਵ ਬੈਂਕ ਆਪ ਇੰਡੀਆ ਨੇ ਦਿੱਲੀ ਹਾਈਕੋਰਟ ਵਿੱਚ ਇਸ ਦੀ ਪੁਸ਼ਟੀ ਵੀ ਕੀਤੀ ਹੈ ।
ਨਿਊਜ਼ ਕਲਿੱਕ ਵੈਬਸਾਈਟ ‘ਤੇ ਪਬਲਿਸ਼ ਸਾਰਾ ਕੰਟੈਂਟ ਲੋਕਾਂ ਲਈ ਹੈ,ਦਿੱਲੀ ਪੁਲਿਸ ਦੀ ਸਪੈਸ਼ਲ਼ ਸੈਲ਼ ਨੇ ਕਿਸੇ ਵੀ ਆਰਟੀਕਲ ਜਾਂ ਵੀਡੀਓ ਦੇ ਬਾਰੇ ਨਹੀਂ ਦੱਸਿਆ ਹੈ । ਜਿਸ ਨੂੰ ਉਹ ਚੀਨੀ ਪ੍ਰਚਾਰ ਮੰਨ ਦੇ ਹਨ । ਉਧਰ ਪੁਲਿਸ ਨੇ ਦਿੱਲੀ ਦੰਗੇ,ਕਿਸਾਨ ਅੰਦੋਲਨ ਦੀ ਰਿਪੋਰਟਿੰਗ ਨੂੰ ਲੈਕੇ ਸਵਾਲ ਪੁੱਛੇ ਹਨ । ਨਿਊਜ਼ ਕਲਿੱਕ ਨੇ ਕਿਹਾ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ। ਅਸੀਂ ਭਾਰਤੀ ਸੰਵਿਧਾਨ ਅਧੀਨ ਪੱਤਕਾਰਤਾਂ ਦੀ ਅਜ਼ਾਦੀ ਲਈ ਲੜ ਰਹੇ ਹਾਂ।
ਮੀਡੀਆ ਅਦਾਰਿਆਂ ਨੇ CJI ਨੂੰ ਲਿਖੀ ਚਿੱਠੀ
ਕਈ ਮੀਡੀਆ ਅਦਾਰਿਆਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਹੈ ਕਿ CJI ਡੀਵਾਈ ਚੰਦਰਚੂੜ ਮੀਡੀਆ ਨੂੰ ਦਬਾਉਣ ਦੇ ਲਈ ਸਰਕਾਰੀ ਏਜੰਸੀਆਂ ਦੀ ਗਲਤ ਵਰਤੋਂ ‘ਤੇ ਰੋਕ ਲਗਾਉਣ। CJI ਨੂੰ ਬੋਲਣ ਦੀ ਅਜ਼ਾਦੀ ਨੂੰ ਬਣਾਉਣ ਦੀ ਅਪੀਲ ਕੀਤੀ ਹੈ । ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਮੀਡੀਆ ‘ਤੇ ਹਮਲਾ ਸਿਰਫ਼ ਇਸ ਦੀ ਅਜ਼ਾਦੀ ਨੂੰ ਖਤਮ ਨਹੀਂ ਕਰਦਾ ਹੈ । ਬਲਕਿ ਉਹ ਦੇਸ਼ ਵਿੱਚ ਲੋਕਰਾਜ ਦਾ ਢਾਂਚਾ ਵੀ ਪ੍ਰਭਾਵਿਤ ਕਰਦਾ ਹੈ ।