‘ਦ ਖ਼ਾਲਸ ਬਿਊਰੋ :- ਪੰਜਾਬ ਟ੍ਰਾਂਸਪੋਰਟ ਵਿਭਾਗ ਵੱਲੋਂ ਸ਼ੁਰੂ ਕੀਤਾ ਅਮਲ ਜੇ ਇਸ ਵਾਰ ਸਿਰੇ ਚੜ੍ਹ ਜਾਂਦਾ ਹੈ ਤਾਂ ਸੂਬੇ ਵਿੱਚ ਚੱਲਦੀਆਂ 806 ਗੈਰ-ਕਾਨੂੰਨੀ ਬੱਸਾਂ ਦੇ ਪਰਮਿਟ ਰੱਦ ਹੋਣਗੇ। ਇਨ੍ਹਾਂ ਬੱਸਾਂ ਵਿੱਚੋਂ 400 ਬਾਦਲ ਲਾਣੇ ਦੀਆਂ ਅਤੇ ਡੇਢ ਸੌ ਦੇ ਕਰੀਬ ਬਾਦਲਕਿਆਂ ਦੀਆਂ ਹਨ। ਉੱਚ ਭਰੇਸੋਯੋਗ ਸੂਤਰਾਂ ਨੇ ਦੱਸਿਆ ਕਿ ਬਾਦਲਾਂ ਵੱਲੋਂ 150 ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 73 ਬੱਸਾਂ ਸੜਕ ਤੋਂ ਹਟਾ ਦਿੱਤੀਆਂ ਜਾਣਗੀਆਂ। ਬਾਦਲਾਂ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ-ਦੋਸਤਾਂ ਦੀਆਂ 208 ਬੱਸਾਂ ਹੋਰ ਹਨ, ਜਿਨ੍ਹਾਂ ਵਿੱਚ 118 ਕੋਲ ਗੈਰ-ਕਾਨੂੰਨ ਪਰਮਿਟ ਹੈ।
Comments are closed.