‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਲਤ ਤੋਂ ਬਚਾਉਣ ਲਈ ਇੱਕ ਅਨੋਖੀ ਯੋਜਨਾ ਤਿਆਰ ਕੀਤੀ ਹੈ। ਸਰਕਾਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਦੁਆਰਾ ਸਿਗਰਟ ਖਰੀਦਣ ‘ਤੇ ਉਮਰ ਭਰ ਪਾਬੰਦੀ ਲਗਾਉਣ ਲਈ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਾਨੂੰਨ ਅਗਲੇ ਸਾਲ ਤੱਕ ਲਾਗੂ ਹੋ ਸਕਦਾ ਹੈ। ਕਾਨੂੰਨ ਤਹਿਤ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਵੀ ਸਾਲ ਦਰ ਸਾਲ ਵਧਦੀ ਰਹੇਗੀ।
ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਰਕਾਰ ਨੇ 2025 ਤੱਕ ਦੇਸ਼ ਵਿੱਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨੂੰ ਪੰਜ ਫੀਸਦੀ ਤੱਕ ਘਟਾਉਣ ਦਾ ਵੀ ਟੀਚਾ ਰੱਖਿਆ ਹੈ। ਸਰਕਾਰ ਨੇ ਕਿਹਾ ਕਿ ਸਿਗਰਟਨੋਸ਼ੀ ਨੂੰ ਘਟਾਉਣ ਦੇ ਹੋਰ ਯਤਨਾਂ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਵੇਚੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਤੰਬਾਕੂ ਵਿੱਚ ਨਿਕੋਟੀਨ ਦੇ ਪੱਧਰ ਨੂੰ ਘਟਾਉਣਾ। ਦੇਸ਼ ਵਿੱਚ ਹਰ ਸਾਲ ਪੰਜ ਹਜ਼ਾਰ ਲੋਕ ਸਿਗਰਟਨੋਸ਼ੀ ਕਾਰਨ ਮਰਦੇ ਹਨ।
Comments are closed.