The Khalas Tv Blog International ਨਿਊਜੀਲੈਂਡ ਵਸਦੀ ਪੰਜਾਬੀ ਕੁੜੀ ਦੀ ਸੜ ਕੀ ਹਾ ਦਸੇ ਦੋਰਾਨ ਮੌ ਤ
International

ਨਿਊਜੀਲੈਂਡ ਵਸਦੀ ਪੰਜਾਬੀ ਕੁੜੀ ਦੀ ਸੜ ਕੀ ਹਾ ਦਸੇ ਦੋਰਾਨ ਮੌ ਤ

‘ਦ ਖਾਲਸ ਬਿਉਰੋ : ਸੱਤ ਸਮੁੰਦਰੋਂ ਪਾਰ ਨਿਊਜੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਕ ਦੁੱਖ ਭਰੀ ਖਬਰ ਹੈ।ਇਥੇ ਟਾਉਪਰੀ (ਨੇੜੇ ਕੈਂਬਰਜਿ) ਵਿਖੇ  ਇਕ ਸੜਕੀ ਹਾਦ ਸੇ ਦੋਰਾਨ ਇਕ ਪੰਜਾਬੀ ਮੂਲ ਦੀ ਕੁੜੀ ਸ਼ਿਵਮ ਕੌਰ ਦੀ ਮੌ ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਕੁੜੀ ਪਾਪਾਟੋਏਟੋਏ ਸ਼ਹਿਰ ਦੀ ਨਿਵਾਸੀ ਸੀ ਤੇ ਇਸ ਨੇ ਹਾਲ ਦੀ ਘੜੀ ਹੀ ਵਕਾਲਤ ਦੀ ਡਿਗਰੀ ਲਈ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ  ਨਾਲ ਸੰਬੰਧਤ ਇਹ ਕੁੜੀ 2015 ਤੋਂ ਇਥੇ ਰਹਿ ਰਹੀ ਸੀ ਅਤੇ ਆਪਣੇ ਇਕ ਦੋਸਤ ਨਾਲ ਬਾਹਰ ਗਈ ਹੋਈ ਸੀ।ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕਾਰ ਅਚਾਨਕ ਹੀ ਕੰਟਰੋਲ ਤੋਂ ਬਾਹਰ ਹੋ ਕੇ ਇਕ ਟਰਾਂਸਫਾਰਮਰ ਨਾਲ ਜਾ ਟਕਰਾਈ।ਜਿਸ ਕਾਰਣ ਟਰਾਂਸਫਾਰਮਰ ਤੇ ਕਾਰ ਦੋਨਾਂ ਨੂੰ ਅੱਗ ਲਗ ਗਈ ਤੇ ਸ਼ਿਵਮ ਕੋਰ ਅੱਗ ਨਾਲ ਬੁਰੀ ਤਰਾਂ ਝੁ ਲਸ ਗਈ ਅਤੇ ਉਸ ਦੀ ਮੌ ਤ ਹੋ ਗਈ।ਜਦੋਂ ਕਿ ਕਾਰ ਚਲਾ ਰਿਹਾ ਉਸ ਦਾ ਸਾਥੀ ਬੁ ਰੀ ਤਰਾਂ ਜ ਖ਼ਮੀ ਹੋ ਗਿਆ।ਇਸ ਘਟਨਾ ਕਾਰਣ ਸੰਬੰਧਤ ਪਰਿਵਾਰ ਗਹਿਰੇ ਸ ਦਮੇ ‘ਚ ਹੈ।

Exit mobile version