‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਸਰ ਸੋਸ਼ਲ ਮੀਡੀਆ ਉੱਤੇ ਪੀਐੱਮ ਮੋਦੀ ਨਾਲ ਜੁੜੀਆਂ ਤਸਵੀਰਾਂ ਜਾਂ ਖਬਰਾਂ ਚੱਲਦੀਆਂ ਹਨ, ਜਿਸ ਵਿੱਚ ਜਿਆਦਾਤਰ ਮੋਦੀ ਦੀ ਜੈ-ਜੈ ਕਾਰ ਹੀ ਕੀਤੀ ਗਈ ਹੁੰਦੀ ਹੈ, ਪਰ ਅਸਲੋਂ ਸੱਚਾਈ ਕਈ ਵਾਰ ਬਹੁਤ ਵੱਖਰੀ ਸਾਹਮਣੇ ਆਉਂਦੀ ਹੈ।
ਹੁਣ ਅਮਰੀਕੀ ਅਖਬਾਰ ਨਿਊਯਾਰਕ ਟਾਇਮਸ ਨੇ ਖੰਡਨ ਕਰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਜਿਹੜੀ ਖਬਰ ਉਨ੍ਹਾਂ ਦੇ ਅਖਬਾਰ ਦੇ ਹੈਡਰ ਦੇ ਹੈਡਰ ਹੇਠਾਂ ਫੈਲ ਰਹੀ ਹੈ, ਕਿ ਮੋਦੀ ਇਸ ਧਰਤੀ ਦੀ ਆਖਰੀ ਉਮੀਦ ਹੈ, ਤੇ ਮੋਦੀ ਦੁਨੀਆਂ ਦਾ ਸਭ ਤੋਂ ਤਾਕਤਵਰ ਲੀਡਰ ਹੈ, ਇਹ ਖਬਰ ਸਰਾਸਰ ਗਲਤ ਹੈ ਤੇ ਅਸੀਂ ਇਸਦਾ ਖੰਡਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੋਈ ਦਾਵਆ ਨਹੀਂ ਛਾਪਿਆ ਹੈ।
ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਨਿਊਯਾਰਕ ਟਾਇਮਸ ਦਾ ਪਹਿਲਾ ਪੰਨਾ ਦੱਸ ਕੇ ਇਕ ਕਲਿੱਪ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੀਐੱਮ ਮੋਦੀ ਦੀ ਵੱਡੀ ਸਾਰੀ ਤਸਵੀਰ ਛਾਪੀ ਗਈ ਤੇ ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ-ਦੁਨੀਆਂ ਦੀ ਆਖਰੀ ਤੇ ਸਭ ਤੋਂ ਚੰਗੀ ਉਮੀਦ, ਦੁਨੀਆਂ ਦੇ ਸਭ ਤੋਂ ਖਿਆਤੀ ਪ੍ਰਾਪਤ ਤੇ ਤਾਕਤਵਰ ਲੀਡਰ।
ਕੁੱਝ ਸਮੂਹਾਂ ਤੇ ਲੋਕਾਂ ਨੇ ਫੇਸਬੁੱਕ, ਟਵਿੱਟਰ ਤੇ ਵਹਾਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਇਸ ਅਮਰੀਕੀ ਅਖਬਾਰ ਨਿਊਯਾਰਕ ਟਾਇਮਸ ਦਾ ਪੰਨਾ ਦੱਸ ਕੇ ਵਾਇਰਲ ਕੀਤੀ ਗਈ ਹੈ। ਹਾਲਾਂਕਿ ਇਸਦੀ ਸੱਚਾਈ ਕੁੱਝ ਹੋਰ ਨਿਕਲੀ ਹੈ। ਫੈਕਟ ਚੈਕਰਸ ਨੇ ਦੱਸਿਆ ਹੈ ਕਿ ਇਹ ਫਰਜੀ ਕਲਿੱਪ ਤੇ ਐੱਨਟੀ ਨੇ ਇਹੋ ਜਿਹੀ ਕੋਈ ਖਬਰ ਛਾਪੀ ਹੀ ਨਹੀਂ ਹੈ।
ਨਿਊਯਾਰਕ ਟਾਇਮਸ ਨੇ ਆਪਣੇ ਟਵਿੱਟਰ ਉੱਤੇ ਕਿਹਾ ਵੀ ਹੈ ਕਿ ਇਹ ਪੂਰੀ ਤਰ੍ਹਾਂ ਗਲਤ ਤਸਵੀਰ ਹੈ। ਅਸਲ ਵਿੱਚ 26 ਸਤੰਬਰ ਨੂੰ ਨਿਊਯਾਰਕ ਟਾਇਮਸ ਨੇ ਆਪਣੇ ਫ੍ਰੰਟ ਪੇਜ ਉੱਤੇ ਮੋਦੀ ਦੇ ਗੁਣਗਾਨ ਨਾਲ ਜੁੜੀ ਕੋਈ ਖਬਰ ਨਹੀਂ ਛਾਪੀ ਹੈ। ਅਖਬਾਰ ਨੇ ਉਨ੍ਹਾਂ ਖਬਰਾਂ ਤੇ ਰਿਪੋਰਟਾਂ ਦਾ ਲਿੰਕ ਵੀ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨਰਿੰਦਰ ਮੋਦੀ ਬਾਰੇ ਲਿਖਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਵਿਚ ਸ਼ਾਮਿਲ ਹੋਣ ਨਿਊਯਾਰਕ ਗਏ ਵੀ ਸਨ ਤੇ ਉਸੇ ਦੌਰਾਨ ਇਹ ਫਰਜੀ ਤਸਵੀਰ ਵਾਇਰਲ ਹੋ ਗਈ ਸੀ।
ਇਹ ਦਾਅਵਾ ਵਾਇਰਲ ਹੋਣ ਤੋਂ ਬਾਅਦ ਕਈ ਭਾਰਤੀ ਅਖਬਾਰਾਂ ਨੇ ਵੀ ਇਸਨੂੰ ਆਪਣੇ ਫੈਕਟ ਚੈੱਕ ਉੱਤੇ ਲਿਆ ਹੈ। ਅਖਬਾਰ ਦੈਨਿਕ ਭਾਸਕਰ ਨੇ ਵੀ ਟਵੀਟ ਕਰਕੇ ਇਸਨੂੰ ਗਲਤ ਦਾਅਵਾ ਦੱਸਿਆ ਹੈ ਤੇ ਇਸ ਤਸਵੀਰ ਦੀ ਸੱਚਾਈ ਸਾਬਿਤ ਕੀਤੀ ਹੈ।
ਸੋਸ਼ਲ ਮੀਡੀਆ ਉੱਤੇ ਟਰੈਕਟ ਟੂ ਟਵਿੱਟਰ ਨੇ ਵੀ ਟਵੀਟ ਕੀਤਾ ਹੈ ਕਿ ਇਹ ਭਾਰਤ ਵਿੱਚ ਬਣਾਇਆ ਗਿਆ ਪ੍ਰਚਾਰ ਹੈ। ਇਸ ਮਨਘੜਤ ਚਿੱਤਰ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਹੈ ਤੇ ਇਸਦੀ ਖੁਦ ਅਖਬਾਰ ਨੂੰ ਨਿਖੇਧੀ ਕਰਨੀ ਪਈ ਹੈ। ਅੰਤ ਵਿਚ ਹੈਸ਼ਟੈਗ ਰਾਹੀਂ ਜ਼ੀ ਨੂੰ ਮੋਦੀ ਕਾ ਦਲਾਲ ਦੱਸਿਆ ਹੈ।