ਅਮਰੀਕਾ ‘ਚ ਰਾਤ ਭਰ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ ਨਿਊਯਾਰਕ ਸਿਟੀ ਦੇ ਕੁਝ ਹਿੱਸਿਆਂ ‘ਚ ਹੜ੍ਹ ਆ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਕੈਥੀ ਹੋਚੁਲ ਨੇ 85 ਲੱਖ ਦੀ ਆਬਾਦੀ ਵਾਲੇ ਸ਼ਹਿਰ ਲਈ ਅਧਿਕਾਰਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ। ਇੱਥੇ ਗਵਰਨਰ ਕੈਥੀ ਹੋਚੁਲ ਨੇ 85 ਲੱਖ ਦੀ ਆਬਾਦੀ ਵਾਲੇ ਸ਼ਹਿਰ ਲਈ ਅਧਿਕਾਰਤ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮੇਅਰ ਨੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ, ਕਿਉਂਕਿ ਸੜਕਾਂ ‘ਤੇ ਹੜ੍ਹ ਆਉਣ ਨਾਲ ਕਈ ਖ਼ਤਰੇ ਪੈਦਾ ਹੋ ਗਏ ਹਨ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਸੜਕ ਪਾਣੀ ਨਾਲ ਭਰੀ ਦਿਖਾਈ ਦੇ ਰਹੀ ਹੈ।
ਮੇਅਰ ਅਨੁਸਾਰ ਸ਼ਹਿਰ ਵਿੱਚ ਘੁੰਮਣਾ ਬਹੁਤ ਔਖਾ ਹੋ ਗਿਆ ਹੈ। ਉਸ ਨੇ ਕਿਹਾ, ਜੇ ਤੁਸੀਂ ਘਰ ਵਿੱਚ ਹੋ, ਘਰ ਵਿੱਚ ਰਹੋ ਅਤੇ ਜੇ ਤੁਸੀਂ ਕੰਮ ਜਾਂ ਸਕੂਲ ਵਿੱਚ ਹੋ, ਤਾਂ ਹੁਣੇ ਹੀ ਆਸਰਾ ਲਓ। ਨਿਊਯਾਰਕ ਦੇ ਆਲ਼ੇ-ਦੁਆਲੇ ਦੀਆਂ ਤਸਵੀਰਾਂ ਵਿੱਚ ਕਾਰਾਂ ਅੱਧੀਆਂ ਪਾਣੀ ਵਿੱਚ ਡੁੱਬੀਆਂ ਦਿਖਾਈ ਦਿੰਦੀਆਂ ਹਨ, ਕੁਝ ਪ੍ਰਮੁੱਖ ਸੜਕਾਂ ਪੂਰੀ ਤਰ੍ਹਾਂ ਨਾਲ ਬਲਾਕ ਹੋ ਗਈਆਂ ਸਨ। ਦੁਕਾਨਦਾਰ ਪਾਣੀ ਨਾਲ ਭਰੀਆਂ ਦੁਕਾਨਾਂ ਵਿੱਚ ਸਾਮਾਨ ਬਚਾ ਰਹੇ ਹਨ ਅਤੇ ਪਾਣੀ ਨੂੰ ਆਪਣੀਆਂ ਦੁਕਾਨਾਂ ਵਿੱਚੋਂ ਬਾਹਰ ਕੱਢ ਰਹੇ ਹਨ।