‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰਾਨ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਨਿਊਯਾਰਕ ਦੇ ਗਵਰਨਰ ਨੇ ਓਮੀਕ੍ਰਾਨ ਦੇ ਖੌਫ ਨਾਲ ਸ਼ੁੱਕਰਵਾਰ ਨੂੰ ਉਥੇ ‘ਐਮਰਜੈਂਸੀ’ ਐਲਾਨ ਦਿੱਤੀ ਕਿਉਂਕਿ ਕੋਰੋਨਾਵਾਇਰਸ ਸੰਕ੍ਰਮਣ ਦਰ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਉੱਚੇ ਸਿਖਰ ‘ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਕੋਵਿਡ ਦਾ ਇੱਕ ‘ਚਿੰਤਾਜਨਕ’ ਰੂਪ, ਜੋ ਪਹਿਲੀ ਵਾਰ ਬੋਤਸਵਾਨਾ ਵਿੱਚ ਸਾਹਮਣੇ ਆਇਆ ਸੀ, ਆ ਰਿਹਾ ਹੈ। ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਰੂਪ ਬਹੁਤ ਹੀ ‘ਚਿੰਤਾਜਨਕ’ ਹੈ ਅਤੇ ਇਸ ਨਾਲ ‘ਮਹਾਂਮਾਰੀ 2.0’ ਆ ਸਕਦੀ ਹੈ।
ਮਾਹਿਰਾਂ ਨੇ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ਲਾਗੂ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਮਿਊਟੈਂਟ ਸਟ੍ਰੋਨ ਓਮਿਕਰੋਨ ਨੂੰ ਆਉਣ ਨੂੰ ਰੋਕਣ ਲਈ 8 ਦੱਖਣੀ ਅਫਰੀਕੀ ਦੇਸ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਸੋਮਵਾਰ ਤੋਂ ਲਾਗੂ ਹੋਵੇਗਾ। ਦੱਖਣੀ ਅਫਰੀਕਾ ਤੋਂ ਇੱਕ ਫਲਾਈਟ ਸ਼ੁੱਕਰਵਾਰ ਰਾਤ ਨੂੰ ਨੀਦਰਲੈਂਡ ਵਿੱਚ ਉਤਰੀ, ਜਿਸ ਵਿੱਚ ਦਰਜਨਾਂ ਲੋਕ ਓਮੀਕ੍ਰੋਨ ਨਾਲ ਸੰਕਰਮਿਤ ਹੋਏ ਸਨ। ਸਾਰੇ ਯਾਤਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
