India

UPI ਤੋਂ ਹੁਣ ਤੁਸੀਂ ਕੈਸ਼ ਵੀ ਕੱਢਵਾ ਸਕਦੇ ਹੋ ! ਕਿੰਨੀ ਹੋਵੇਗੀ ਲਿਮਟ ? 8 ਜਵਾਬ ਜਿਹੜੇ UPI ਦੀ ਨਵੀਂ ਕੈਸ਼ ਸਕੀਮ ਨਾਲ ਜੁੜੇ

ਬਿਉਰੋ ਰਿਪੋਰਟ : ਯੂਨੀਫਾਇਡ ਪੇਮੈਂਟ ਇੰਟਰਫੇਸ ਯਾਨੀ UPI ਤੋਂ ਹੁਣ ਤੁਸੀਂ ਕੈਸ਼ ਵੀ ਕੱਢਵਾ ਸਕਦੇ ਹੋ । ਗਲੋਬਲ ਫਿਟਨੈੱਸ ਫੈਸਟ ਵਿੱਚ UPI ATM ਵਿਖਾਇਆ ਗਿਆ ਹੈ । ਇਸ ATM ਦੀ ਵਰਤੋਂ ਕਰਕੇ ਤੁਹਾਨੂੰ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ । ਬਸ QR ਕੋਡ ਸਕੈਨ ਕਰਕੇ ਪੈਸੇ ਕੱਢ ਸਕਦੇ ਹੋ । ਇਸ ATM ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਤਿਆਰ ਕੀਤਾ ਹੈ।

ATM ਨਾਲ ਜੁੜੇ ਸਵਾਲ

1. UPI ATM ਤੋਂ ਕਿਵੇਂ ਪੈਸੇ ਕੱਢ ਸਕਦੇ ਹਾਂ

ATM ਮਸ਼ੀਨ ‘ਤੇ UPI ਕਾਰਡਲੈਸ ਕੈਸ਼ ਨੂੰ ਸਿਲੈਕਟ ਕਰੋ । ਫਿਰ 100, 500, 1000, 2000, 5000 ਦੀ ਰਕਮ ਚੁਣੋ । ATM ‘ਤੇ QR ਕੋਡ ਡਵੈਲਪ ਹੋਵੇਗਾ । UPI ਐੱਪ ਤੋਂ ਸਕੈਨ ਕਰੋ ।
UPI ਪਿਨ ਦਰਜ ਕਰੋ,ਹੁਣ ਕੈਸ਼ ਬਾਹਰ ਕੱਢੋ ।

2. ਕੀ ਸਾਰੇ UPI ਐੱਪ ATM ‘ਤੇ ਕੰਮ ਕਰਨਗੇ ?

ਨੈਸ਼ਨਲ ਪੇਅਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ UPI ਤਿਆਰ ਕੀਤਾ ਹੈ । ਇਸ ਲਈ ਜੋ ਵੀ ਐੱਪ UPI ਸਰਵਿਸ ਪ੍ਰੋਵਾਇਡ ਕਰਦਾ ਹੈ ਉਸ ਦੀ ਵਰਤੋਂ UPI ATM ਤੋਂ ਪੈਸਾ ਕੱਢਵਾ ਸਕੇਗਾ ।

3. ਇਸ ਵੇਲੇ ਕਿੱਥੇ UPI ATM ਹੈ ?

ਫਿਲਹਾਲ UPI ATM ਨੂੰ ਮੁੰਬਈ ਵਿੱਚ ਚੱਲ ਰਹੇ ਗਲੋਬਲ ਫਿਟਨੈੱਸ ਫੈਸਟ ਵਿੱਚ ਵਿਖਾਈ ਗਿਆ ਹੈ । ਹੋਲੀ-ਹੋਲੀ ਇਨ੍ਹਾਂ ਨੂੰ ਦੇਸ਼ ਵਿੱਚ ਲਗਾਇਆ ਜਾਵੇਗਾ ।

4. ਇੱਕ ਵਾਰ ਵਿੱਚ ਕਿੰਨੇ ਪੈਸੇ ਕੱਢੇ ਜਾ ਸਕਣਗੇ ?

UPI ATM ਵਿੱਚੋਂ ਇੱਕ ਵਾਰ ਵਿੱਚੋ 10,000 ਰੁਪਏ ਕੱਢੇ ਜਾ ਸਕਣਗੇ । UPI ਐੱਪ ਦੀ ਵਰਤੋਂ ਕਈ ਖਾਤਿਆਂ ਤੋਂ ਕੈਸ਼ ਕੱਢਣ ਦੇ ਲਈ ਹੋ ਸਕੇਗੀ । ਵੱਖ-ਵੱਖ ਬੈਂਕਾਂ ਦੇ ਕਾਰਡ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ ।

5. ATM ਵਿੱਚ ਪੈਸਾ ਫਸ ਗਿਆ ਤਾਂ ਕਿਵੇਂ ਨਿਕਲੇਗਾ ?

ਜਿਸ ਤਰ੍ਹਾਂ ਡੈਬਿਟ ਕਾਰਡ ਤੋਂ ਕੈਸ਼ ਕੱਢਣ ਵੇਲੇ ਪੈਸਾ ਅਟਕ ਜਾਂਦਾ ਹੈ ਅਤੇ ਤੁਸੀਂ ਬੈਂਕ ਨੂੰ ਸ਼ਿਕਾਇਤ ਕਰਦੇ ਹੋ ਉਸੇ ਤਰ੍ਹਾਂ UPI ATM ਵਿੱਚ ਪੈਸਾ ਅਟਕਨ ‘ਤੇ ਤੁਸੀਂ ਬੈਂਕ ਵਿੱਚ ਜਾਕੇ ਸ਼ਿਕਾਇਤ ਕਰ ਸਕੋਗੇ।

6. ਇਸ ਵੇਲੇ ਤੁਸੀਂ ਕਿੰਨੇ ਤਰੀਕੇ ਨਾਲ ਪੈਸੇ ਕੱਢ ਸਕਦੇ ਹੋ ?

ਡੈਬਿਟ ਕਾਰਡ,ਕਰੈਡਿਟ ਕਾਰਡ ਜਾਂ ਫਿਰ ਬੈਂਕ ਜਾਕੇ ਕੱਢ ਸਕਦੇ ਹੋ। ਕੁਝ ਬੈਂਕ ATM ‘ਤੇ ਤੁਸੀਂ ਕਾਰਡ ਤੋਂ ਬਿਨਾਂ ਵੀ ਪੈਸੇ ਕੱਢ ਸਕਦੇ ਹੋ ਪਰ ਇਸ ਦੇ ਲਈ ਇੰਟਰਨੈਟ ਬੈਕਿੰਗ ਸਰਵਿਸ ਐਕਟਿਵ ਹੋਣੀ ਚਾਹੀਦੀ ਹੈ ।

7. ਕੀ ਤੁਸੀਂ ਕਾਰਡ ਦੇ ਬਗੈਰ ਪੈਸਾ ਕੱਢ ਸਕਦੇ ਹੋ ?

ਕਾਰਡਲੈਸ ਕੈਸ਼ ਪੈਸਾ ਕੱਢਣ ਦੇ ਲਈ ਮੋਬਾਈਲ OTP ‘ਤੇ ਅਧਾਰਤ ਸੀ ,ਜਦਕਿ UPI- ATM ‘ਤੇ ਤੁਹਾਨੂੰ ਸਿਰਫ QR ਕੋਰਡ ਹੀ ਸਕੈਨ ਕਰਨਾ ਹੈ ਫਿਰ ਪਿਨ ਪਾਕੇ ਕੈਸ਼ ਕੱਢਣਾ ਹੋਵੇਗਾ ।

8. ਜਿਸ ਦੇ ਕੋਲ ਸਮਾਰਟ ਫੋਨ ਨਹੀਂ ਹੋਏ ਉਹ ਕੀ ਕਰੇ ?

ਸਮਾਰਟ ਫੋਨ ਦੇ ਬਿਨਾਂ QR ਕੋਰਡ ਸਕੈਨ ਨਹੀਂ ਕੀਤਾ ਜਾ ਸਕਦਾ ਹੈ । ਇਸ ਲਈ ਜਿਸ ਦੇ ਕੋਲ ਸਮਾਰਟ ਫੋਨ ਨਹੀਂ ਹੈ ਉਹ ਇਸ ATM ਦੀ ਵਰਤੋਂ ਨਹੀਂ ਕਰ ਸਕਦਾ ਹੈ । ਉਹ ਡੈਬਿਟ ਕਾਰਡ ਦੇ ਜ਼ਰੀਏ ਪੈਸੇ ਕੱਢ ਸਕਦੇ ਹਨ ।