India

shraddha cases delhi : ਇਸ ਹਾਲੀਵੁੱਡ ਵੈੱਬ ਸੀਰੀਜ਼ ਤੋਂ ਸਿੱਖਿਆ ਸੀ ਕਿ ਲਾਸ਼ ਨੂੰ ਟਿਕਾਣੇ ਕਿਵੇਂ ਲਗਾਉਣਾ..

shraddha cases delhi :

ਨਵੀਂ ਦਿੱਲੀ : ਆਪਣੀ ਲਾਈਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਦੇ 35 ਟੁਕੜਿਆਂ ਵਿੱਚ ਕੱਟਣ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਹਾਲੀਵੁੱਡ ਵੈੱਬ ਸੀਰੀਜ਼ ਤੋਂ ਲਾਸ਼ ਨੂੰ ਨਿਪਟਾਉਣ ਦਾ ਤਰੀਕਾ ਸਿੱਖਿਆ ਸੀ। ਪੁਲਿਸ ਮੁਤਾਬਿਕ ਆਫਤਾਬ ਨੇ ਦੱਸਿਆ ਹੈ ਕਿ 18 ਮਈ ਦੀ ਰਾਤ ਨੂੰ ਵਿਆਹ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਬਹੁਤ ਬੁਰਾ-ਭਲਾ ਕਿਹਾ। ਇਸ ਦੌਰਾਨ ਨਾਰਾਜ਼ ਸ਼ਰਧਾ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਦਿੱਤਾ।

ਜਦੋਂ ਤੱਕ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਸ਼ਰਧਾ ਦੀ ਨਬਜ਼ ਬੰਦ ਹੋ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਮਰ ਚੁੱਕੀ ਹੈ। ਫਿਰ ਫੜੇ ਜਾਣ ਦੇ ਡਰੋਂ ਉਸ ਨੇ ਲਾਸ਼ ਦਾ ਨਿਪਟਾਰਾ ਕਰਨ ਬਾਰੇ ਸੋਚਿਆ। ਆਫਤਾਬ ਨੇ ਹਾਲੀਵੁੱਡ ਵੈੱਬ ਸੀਰੀਜ਼ ‘ਡੈਕਸਟਰ’ ‘ਚ ਸੀਰੀਅਲ ਕਿਲਰ ਦੇ ਕਿਰਦਾਰ ਤੋਂ ਲਾਸ਼ਾਂ ਦਾ ਨਿਪਟਾਰਾ ਕਰਨਾ ਸਿੱਖਿਆ। ਇਸ ਲੜੀ ਵਿੱਚ, ਲਾਸ਼ ਨੂੰ ਵੱਖ-ਵੱਖ ਥਾਵਾਂ ‘ਤੇ ਸੁੱਟਿਆ ਹੋਇਆ ਦਿਖਾਇਆ ਗਿਆ ਹੈ। ਉਸ ਨੂੰ ਦੇਖ ਕੇ ਆਫਤਾਬ ਨੇ ਕੋਈ ਹੱਲ ਸੋਚਿਆ।

ਲਿਵਇਨ ਪਾਰਟਨਰ ਨੇ ਪ੍ਰੇਮਿਕਾ ਦੇ 35 ਹਿੱਸੇ ਕੀਤੇ,ਫਿਰ ਫ੍ਰਿਜ ‘ਚ ਰੱਖਿਆ,18 ਦਿਨਾਂ ਤੱਕ ਜੰਗਲ ‘ਚ ਸੁੱਟਿਆ

19 ਮਈ ਦੀ ਸਵੇਰ ਨੂੰ ਉਸ ਨੇ ਸਥਾਨਕ ਬਾਜ਼ਾਰ ਵਿੱਚੋਂ ਇੱਕ ਆਰੀ ਅਤੇ ਤਿੰਨ ਸੌ ਲੀਟਰ ਦਾ ਫਰਿੱਜ ਖਰੀਦਿਆ। ਕਾਲ ਸੈਂਟਰ ਵਿੱਚ ਕੰਮ ਕਰਨ ਤੋਂ ਪਹਿਲਾਂ ਆਫਤਾਬ ਇੱਕ ਪੰਜ ਤਾਰਾ ਹੋਟਲ ਵਿੱਚ ਸ਼ੈੱਫ ਦਾ ਕੰਮ ਕਰਦਾ ਸੀ ਅਤੇ ਮੀਟ ਆਦਿ ਕੱਟਦਾ ਸੀ। ਉਸ ਨੇ ਇਸ ਕੰਮ ਦੌਰਾਨ ਹਾਸਲ ਕੀਤੇ ਤਜ਼ਰਬੇ ਦੀ ਵਰਤੋਂ ਕੀਤੀ।

ਘਟਨਾ ਬਾਰੇ ਗੁਆਂਢੀਆਂ ਨੂੰ ਪਤਾ ਨਹੀਂ ਲੱਗਾ

ਅਫਤਾਬ ਜਿਸ ਭੀੜ-ਭੜੱਕੇ ਵਾਲੇ ਫਲੈਟ ਵਿਚ ਰਹਿੰਦਾ ਸੀ, ਉਸ ਦੇ ਗੁਆਂਢ ਵਿਚ ਕਈ ਪਰਿਵਾਰ ਰਹਿੰਦੇ ਹਨ ਪਰ ਕਿਸੇ ਨੂੰ ਵੀ ਘਟਨਾ ਦਾ ਪਤਾ ਤੱਕ ਨਹੀਂ ਲੱਗਿਆ। ਗੁਆਂਢ ‘ਚ ਰਹਿਣ ਵਾਲੀ ਕੁਸੁਮ ਨੇ ਦੱਸਿਆ ਕਿ ਉਸ ਨੇ ਇਕ ਵਾਰ ਸ਼ਰਧਾ ਨੂੰ ਦੇਖਿਆ ਸੀ ਪਰ ਇਸ ਇਲਾਕੇ ‘ਚ ਜ਼ਿਆਦਾਤਰ ਨੌਜਵਾਨ ਹੀ ਰਹਿੰਦੇ ਹਨ, ਜਿਨ੍ਹਾਂ ਦੇ ਘਰ ਨੌਜਵਾਨ ਲੜਕੇ-ਲੜਕੀਆਂ ਆਉਂਦੇ ਹਨ। ਕੁਝ ਦਿਨਾਂ ਬਾਅਦ ਸ਼ਰਧਾ ਨਜ਼ਰ ਨਹੀਂ ਆਈ ਤਾਂ ਉਸ ਨੇ ਇਸ ਨੂੰ ਆਮ ਸਮਝਿਆ।

ਬੇਸ਼ੱਕ ਇਸ ਕਤਲ ਨੂੰ ਲੈ ਕੇ ਇਕ ਤੋਂ ਬਾਅਦ ਇਕ ਸਨਸਨੀਖੇਜ਼ ਖੁਲਾਸੇ ਹੋ ਰਹੇ ਹਨ ਪਰ ਪੁੱਛਗਿੱਛ ਦੌਰਾਨ ਦੋਸ਼ੀ ਆਫਤਾਬ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ ਚਕਮਾ ਦੇਣ ਲਈ ਉਸ ਨੇ ਪਹਿਲਾਂ ਦੱਸਿਆ ਕਿ ਸ਼ਰਧਾ ਝਗੜਾ ਕਰਕੇ ਘਰੋਂ ਚਲੀ ਗਈ ਸੀ। ਹੁਣ ਦੋਵਾਂ ਦਾ ਕੋਈ ਸੰਪਰਕ ਨਹੀਂ ਹੈ।

ਦੱਸ ਦਈਏ ਕਿ ਦਿੱਲੀ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਇਕ ਲੜਕੀ ਦਾ ਉਸ ਦੇ ਪ੍ਰੇਮੀ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ ‘ਤੇ ਸੁੱਟ ਦਿੱਤਾ। ਲੜਕੀ ਦੇ ਕਤਲ ਮਾਮਲੇ ‘ਚ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਮੁਤਾਬਿਕ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਕੇ ਆਪਣੇ ਘਰ ‘ਚ ਰੱਖ ਲਏ।