India Punjab

ਪੰਜਾਬ ਦੇ ਅਗਨੀਵੀਰ ਮੁਆਵਜ਼ੇ ਨੂੰ ਲੈ ਕੇ ਨਵਾਂ ਮੋੜ! ਹੁਣ ਸ਼ਹੀਦ ਅਜੈ ਸਿੰਘ ਦੇ ਪਿਤਾ ਨੇ ਕਿਹਾ ਮਿਲ ਗਈ ਮੁਆਵਜ਼ੇ ਦੀ ਰਕਮ!

ਬਿਉਰੋ ਰਿਪੋਰਟ – ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਮਿਲੇ ਮੁਆਵਜ਼ੇ ਨੂੰ ਲੈ ਕੇ ਨਵਾਂ ਮੋੜ ਆ ਗਿਆ ਹੈ। ਹੁਣ ਪਿਤਾ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ 98 ਲੱਖ 37 ਹਜ਼ਾਰ ਰੁਪਏ ਮਿਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਨੇ ਪਹਿਲਾਂ 50 ਲੱਖ ਦਿੱਤੇ ਹਨ। ਫਿਰ ਬਾਅਦ ਵਿੱਚੋਂ 48 ਲੱਖ ਰੁਪਏ ਹੋਰ ਭੇਜੇ ਹਨ।

ਪਿਤਾ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਜਨਾਥ ਸਿੰਘ ਆਪਣੇ ਵੱਲੋਂ ਠੀਕ ਹਨ। ਪਿਤਾ ਨੇ ਕਿਹਾ ਰਾਹੁਲ ਗਾਂਧੀ ਨੂੰ ਸਿਰਫ਼ 48 ਲੱਖ ਦਾ ਹੀ ਪਤਾ ਸੀ। ਸਾਨੂੰ ਨਹੀਂ ਪਤਾ ਸੀ 50 ਲੱਖ ਦਾ ਚੈੱਕ ਦੂਜੇ ਬੈਂਕ ICICI ਵਿੱਚ ਆਇਆ ਸੀ। ਪਰਿਵਾਰ ਨੇ ਕਿਹਾ ਅਸੀਂ ਫੌਜ ਦੇ ਨਾਲ ਸੰਪਰਕ ਵਿੱਚ ਹਾਂ।

ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇਲਜ਼ਾਮ ਲਗਾਇਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦ ਅਗਨੀਵੀਰ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਮੁੱਦੇ ’ਤੇ ਸੰਸਦ ‘ਚ ‘ਝੂਠ’ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਰੱਖਿਆ ਮੰਤਰੀ ਨੂੰ ਇਸ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਹੁਣ ਇਸ ਮਾਮਲੇ ਵਿੱਚ ਭਾਰਤੀ ਫੌਜ ਦੇ ਏਡੀਜੀ ਪੀਆਈ ਦਾ ਬਿਆਨ ਸਾਹਮਣੇ ਆਇਆ ਹੈ।

ਸਬੰਧਿਤ ਖ਼ਬਰ – ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਵਾਰ ਫਿਰ ਘੇਰਿਆ! ‘ਰਾਜਨਾਥ ਨੇ ਸ਼ਿਵ ਜੀ ਸਾਹਮਣੇ ਝੂਠ ਬੋਲਿਆ!’
ਰੱਖਿਆ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਦੇ ਲਈ ਵਚਨਬੱਧ ਹੈ। ਰਾਹੁਲ ਦੀ ਪੋਸਟ ਤੋਂ ਤਿੰਨ ਘੰਟੇ ਬਾਅਦ ਫੌਜ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ- ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਅਜਿਹਾ ਨਹੀਂ ਹੈ। ਪਰਿਵਾਰ ਨੂੰ 98.39 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਹਨ। ਫੌਜ ਨੇ ਇਹ ਵੀ ਲਿਖਿਆ ਹੈ ਕਿ ਪਰਿਵਾਰ ਨੂੰ 67 ਲੱਖ ਰੁਪਏ ਹੋਰ ਦਿੱਤੇ ਜਾਣਗੇ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪੈਸੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਮੁਆਵਜ਼ੇ ਦੀ ਕੁੱਲ ਰਕਮ 1.65 ਕਰੋੜ ਰੁਪਏ ਹੋਵੇਗੀ। ਫੌਜ ਅਗਨੀਵੀਰ ਅਜੈ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਰੱਖਿਆ ਮੰਤਰੀ ਦੇ ਦਫ਼ਤਰ ਨੇ ਫੌਜ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਅਤੇ ਲਿਖਿਆ- ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਦੀਆਂ ਸ਼ਰਤਾਂ ਆਈਆਂ ਸਾਹਮਣੇ! ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਪਰ ਰੱਖੀ ਇਹ ਵੱਡੀ ਸ਼ਰਤ