‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਨੇ ਏਟੀਐੱਮ ਕਾਰਡ ਨੂੰ ਲੈ ਕੇ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਇਸ ਲਈ ਹੁਣ ਏਟੀਐੱਮ ਦੀ ਵਾਰ-ਵਾਰ ਵਰਤੋਂ ਕਰਨ ਵਾਲੇ ਅਤੇ ਵਾਰ-ਵਾਰ ਏਟੀਐੱਮ ਗੁਆਉਣ ਵਾਲੇ ਹੁਣ ਸਾਵਧਾਨ ਹੋ ਜਾਣ। ਭਾਰਤ ਸਰਕਾਰ ਨੇ ਏਟੀਐੱਮ ਦੀ ਵਰਤੋਂ ’ਤੇ ਅਤੇ ਨਵੇਂ ਏਟੀਐੱਮ ਕਾਰਡ ਜਾਰੀ ਕਰਵਾਉਣ ’ਤੇ ਮੋਟੀ ਚਾਰਜਿਜ਼ ਲਗਾ ਦਿੱਤੇ ਹਨ। ਹੁਣ ਨਵਾਂ ਡੈਬਿਟ ਕਾਰਡ ਲੈਣ ਲਈ 300 ਰੁਪਏ ਦੇ ਨਾਲ ਜੀਐੱਸਟੀ ਵੀ ਦੇਣਾ ਪਵੇਗਾ।