Punjab

ਮਾਸਕ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਨਿਯਮ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਵੱਧ ਰਹੀ ਕੋਰੋਨਾ ਦੀ ਰਫ਼ਤਾਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਾਰ-ਵਾਰ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰ ਰਹੀ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਮਾਸਕ ਨੂੰ ਲੈ ਕੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਜੇਕਰ ਕੋਈ ਸ਼ਖ਼ਸ ਆਪਣੀ ਨਿੱਜੀ ਕਾਰ ‘ਤੇ  ਇਕੱਲਾ ਜਾ ਰਿਹਾ ਹੈ ਤਾਂ ਉਸ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਸਿਹਤ ਵਿਭਾਗ ਨੇ ਜੋ ਨਿਯਮ ਜਾਰੀ ਕੀਤੇ ਸਨ ਉਸ ਮੁਤਾਬਿਕ ਸਿੰਗਲ ਕਾਰ ਰਾਈਡਰ ਲਈ ਵੀ ਮਾਸਕ ਪਾਉਣਾ ਜ਼ਰੂਰੀ ਸੀ ਪਰ ਨਿੱਜੀ ਕਾਰ ਰਾਈਡਰ ਦੇ ਨਾਲ ਕੋਈ ਸ਼ਖ਼ਸ ਬੈਠਾ ਹੈ ਤਾਂ ਸਭ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ।

ਮਾਸਕ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਨਵਾਂ ਨਿਯਮ ਸਿਰਫ਼ ਸ਼ਖ਼ਸ ਲਈ ਕਾਰ ਦੇ ਅੰਦਰ ਹੀ ਲਾਗੂ ਹੋਵੇਗਾ। ਜਿਵੇਂ ਹੀ ਉਹ ਸ਼ਖ਼ਸ ਕਾਰ ਤੋਂ ਬਾਹਰ ਨਿਕਲੇਗਾ ਤਾਂ ਉਸ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਨਿੱਜੀ ਕਾਰ ਵਿੱਚ ਸਿੰਗਲ ਰਾਇਡਰ ਲਈ ਵੀ ਮਾਸਕ ਪਾਉਣਾ ਜ਼ਰੂਰੀ ਸੀ ਪਰ ਹੁਣ ਇਸ ਨਿਯਮ ਵਿੱਚ ਬਦਲਾਅ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਜੇਕਰ ਕੋਈ ਸ਼ਖ਼ਸ ਬਿਨਾਂ ਮਾਸਕ ‘ਤੇ ਨਜ਼ਰ ਆਉਂਦਾ ਹੈ ਤਾਂ 200 ਰੁਪਏ ਦਾ ਜੁਰਮਾਨਾ ਸੀ ਪਰ ਜਦੋਂ ਲੋਕਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਤਾਂ ਇਸ ਨਿਯਮ ਨੂੰ ਹੋਰ ਸਖ਼ਤ ਕਰਦੇ ਹੋਏ ਜੁਰਮਾਨੇ ਦੀ ਰਕਮ ਵਧਾ ਕੇ 500 ਰੁਪਏ  ਕਰ ਦਿੱਤੀ ਗਈ।