‘ਦ ਖਾਲਸ ਬਿਊਰੋ:-ਪੰਜਾਬ ਅੰਦਰ Covid-19 ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜੋ ਅੱਜ ਰਾਤ ਨੂੰ 12 ਵਜੇ ਤੋਂ ਲਾਗੂ ਹੋਵੇਗੀ। ਜਿਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।
ਇਸ ਐਡਵਾਈਜ਼ਰੀ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜੇ ਵੀ ਲੋਕ ਸਰਹੱਦ ਪਾਰ ਕੇ ਪੰਜਾਬ ਆਉਣਗੇ, ਭਾਵੇ ਉਹ ਰੇਲ ਯਾਤਰਾ ਰਾਹੀ ਆਉਣ ਭਾਵੇ ਆਪਣੇ ਸਾਧਨ ਰਾਹੀ, ਸਭ ਤੋਂ ਪਹਿਲਾਂ ਉਹਨਾਂ ਨੂੰ ਕੋਵਾ-ਐਪ ‘ਤੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਕੋਵਾ-ਐਪ ਦੇ ਜ਼ਰੀਏ ਹੀ ਪੰਜਾਬ ਅੰਦਰ ਦਾਖਲ ਹੋਣ ਦੀ ਮਨਜੂਰੀ ਮਿਲੇਗੀ। ਦੂਸਰਾ ਹਰ ਵਿਅਕਤੀ ਨੂੰ https://cova.punjab.gov.in/registration ਪੋਰਟਲ ’ਤੇ ਲੌਗ ਇਨ ਕਰਕੇ ਈ-ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
ਪੰਜਾਬ ਅੰਦਰ ਦਾਖ਼ਲ ਹੋਣ ਹਰ ਵਿਅਕਤੀ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੋ ਪਹਿਲਾਂ ਤੋਂ ਹੀ ਐਲਾਨ ਹੋ ਚੁੱਕਿਆ ਹੈ ਕਿ ਬਾਹਰੋ ਆਉਣ ਵਾਲੇ ਹਰ ਵਿਅਕਤੀਆਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਤੋਂ ਬਾਅਦ 14 ਦਿਨਾਂ ਲਈ ਕੋਆਰਨਟੀਨ ਹੀ ਰਹਿਣਾ ਪਵੇਗਾ। ਉਹਨਾਂ ਕਿਹਾ ਇਹ ਸ਼ਰਤ ਹਮੇਸ਼ਾਂ ਲਾਗੂ ਰਹੇਗੀ।