Punjab

ਸਾਬਕਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਖਿਲਾਫ਼ ਦਰਜ ਹੋਏ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਵੇਂ ਖੁਲਾਸੇ

‘ਦ ਖਾਲਸ ਬਿਊਰੋ:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਖਿਲਾਫ਼ ਦਰਜ ਹੋਏ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਵੇਂ ਖੁਲਾਸੇ ਹੋਏ ਹਨ। ਡਾ.ਵਿਜੈ ਸਿੰਗਲਾ ਤੇ ਹੁਣ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹਨਾਂ ਆਪਣੇ ਦੋਨਾਂ ਭਾਣਜਿਆਂ ਨੂੰ ਓਐਸਡੀ ਲਗਵਾਇਆ ਸੀ।ਸਾਬਕਾ ਮੰਤਰੀ ਦੇ ਭਾਣਜੇ ਪ੍ਰਦੀਪ ਕੁਮਾਰ,ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ,ਤੇ ਇਸ ਰਿਸ਼ਵਤ ਮਾਮਲੇ ਵਿੱਚ ਮੁੱਖ ਤੋਰ ਤੇ ਦੋਸ਼ੀ ਹੋਣ ਦਾ ਇਲਜ਼ਾਮ ਹੈ।ਪ੍ਰਦੀਪ ਕੁਮਾਰ ਤੋਂ ਅੱਜ ਸਪੈਸ਼ਲ ਉਪਰੇਸ਼ਨ ਸੈਲ ਪੁੱਛਗਿੱਛ ਵੀ ਕਰੇਗੀ ।ਪੰਜਾਬ ਪੁਲਿਸ ਨੂੰ 27 ਮਈ ਤੱਕ ਪ੍ਰਦੀਪ ਕੁਮਾਰ ਦਾ ਰਿਮਾਂਡ ਮਿਲਿਆ ਹੈ।

ਇਸ ਤੋਂ ਇਲਾਵਾ ਮੁਹਲਾ ਕਲੀਨੀਕਾਂ ਦੇ ਟੈਂਡਰਾਂ ਦੀ ਵੀ ਹੁਣ ਪੜਤਾਲ ਕੀਤੀ ਜਾਵੇਗੀ ਕਿਉਂਕਿ ਵਿਜੈ ਸਿੰਗਲਾਂ ਦੇ ਮੰਤਰੀ ਰਹਿੰਦੀਆਂ ਹੀ ਇਹ ਟੈਂਡਰ ਪਾਸ ਹੋਏ ਸੀ ਤੇ ਇਸ ਗੱਲ ਦੀ ਵੀ ਹੁਣ ਜਾਂਚ ਹੋਵੇਗੀ ਕਿ ਸਿੰਗਲਾ ਦੀ ਕਿਹੜੀ ਕੰਪਨੀ ਨਾਲ ਮੀਟਿੰਗ ਹੇੋਈ ਸੀ ਤੇ ਕਿਧਰੇ ਇਹ ਟੈਂਡਰ ਦੇਣ ਬਦਲੇ ਤਾਂ ਨਹੀਂ ਕੋਈ ਰਿਸ਼ਵਤ ਲਈ ਗਈ ਸੀ।