ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਨੇ ਪੁਲਿਸ ਅਕੈਡਮੀ ਫਿਲੌਰ ਵਿੱਚ ਪਹੁੰਚ ਕੇ 443 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਬਣਾਇਆ ਜਾਣਗੀਆਂ। ਇਸ ਨਾਲ ਪੁਲਿਸ ਵਿੱਚ 10 ਹਜ਼ਾਰ ਨਵੇਂ ਬੱਚੇ ਭਰਤੀ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਜ਼ਿੰਮੇਵਾਰੀਆਂ ਕਾਫੀ ਵਧ ਗਈਆਂ ਹਨ ਪਰ ਨਫਰੀਆਂ ਅਜੇ ਵੀ ਸਾਲ 2001 ਵਾਂਗ 80 ਹਜ਼ਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸਐਸਐਫ ਦੀ ਪੂਰੇ ਦੇਸ਼ ਵਿੱਚ ਤਾਰੀਫ ਹੋ ਰਹੀ ਹੈ। ਦੂਜੇ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਬਾਰੇ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਦੇ ਸੂਬਿਆਂ ਨੂੰ ਪੈਸੇ ਲੈ ਕੇ ਐਸਐਸਐਫ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਲੌਰ ਵਿੱਚ ਉਨ੍ਹਾਂ ਨੂੰ ਸਿਖਲਾਈ ਦੇ ਸਕੀਏ। ਉਨ੍ਹਾਂ ਕਿਹਾ ਕਿ ਐਸਐਸਐਫ ਨੇ ਪਿਛਲੇ ਪੰਜ ਮਹੀਨਿਆਂ ਵਿੱਚ 1200 ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੇ ਨਾਲ-ਨਾਲ 80 ਲੱਖ ਰੁਪਏ ਗੱਡੀਆਂ ਵਿੱਚ ਛੱਡੇ ਲੋਕਾਂ ਦੇ ਘਰ ਪਹੁੰਚਾਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਨਿਯੁਕਤੀ ਪੱਤਰ ਦੇਣ ਨਾਲ ਹੁਣ ਤੱਕ 43250 ਨੌਕਰੀਆਂ ਉਨ੍ਹਾਂ ਦੀ ਸਰਕਾਰ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਪੁਲਿਸ ਦੀ ਸਭ ਤੋਂ ਵੱਧ ਤਨਖਾਹ ਹੈ। ਪੰਜਾਬ ਪੁਲਿਸ ਦੇਸ਼ ਦੀ ਇਕੱਲੀ ਅਜਿਹੀ ਪੁਲਿਸ ਹੈ ਜੋ ਆਪਣੇ ਸ਼ਹੀਦਾਂ ਨੂੰ 2 ਕਰੋੜ ਰੁਪਏ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ AI ਨਾਲ ਲੈਸ ਕੀਤਾ ਜਾਵੇਗਾ। ਪੰਜਾਬ ਪੁਲਿਸ ਨੂੰ ਨਵੇਂ ਕੈਮਰੇ ਦਿੱਤੇ ਜਾਣਗੇ,ਜੋ ਇਹ ਪੁਲਿਸ ਦੀ ਤੀਜੀ ਅੱਖ ਵਜੋਂ ਕੰਮ ਕਰਨਗੇ। ਇਸ ਲਈ ਪੰਜਾਬ ਸਰਕਾਰ ਨੇ 40 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਬਾਰਡਰ ਲਾਇਨ ਤੇ 3000 ਕੈਮਰੇ ਲਗਾਏ ਜਾਣਗੇ, ਜਿਸ ਨਾਲ ਤਸਕਰਾਂ ਨੂੰ ਠੱਲ ਪਾਈ ਜਾ ਸਕੇਗੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਤੋਂ ਨਾਭਾ ਦੇ ਵਿਚਾਲੇ ਦੋ ਹੋਰ ਟੋਲ ਪਲਾਜ਼ੇ ਹੋਰ ਬੰਦ ਕਰ ਦਿੱਤੇ ਗਏ ਹਨ। ਢਾਈ ਸਾਲਾ ਦੇ ਕਾਰਜਕਾਲ ਵਿੱਚ ਕੁੱਲ 19 ਟੋਲ ਪਲਾਜ਼ੇ ਹੁਣ ਤੱਕ ਬੰਦ ਕੀਤੇ ਗਏ ਹਨ। 19 ਟੋਲ ਪਲਾਜ਼ੇ ਬੰਦ ਹੋਣ ਕਾਰਨ ਪੰਜਾਬੀਆਂ ਦਾ ਇਕ ਦਿਨ ਦਾ 63 ਲੱਖ ਰੁਪਏ ਬਚ ਰਿਹਾ ਹੈ। ਸਾਡੀ ਸਰਕਾਰ ਨੇ ਸਿਆਸੀ ਲੀਡਰਾਂ ਨੇ ਇਕ ਪੈਨਸ਼ਨ ਦਾ ਫਾਰਮੂਲਾ ਲਾਗੂ ਕੀਤਾ ਹੈ। ਇਸ ਨਾਲ ਸਭ ਤੋਂ ਵੱਧ ਨੁਕਸਾਨ ਪਰਕਾਸ਼ ਸਿੰਘ ਬਾਦਲ ਨੂੰ ਹੋਇਆ ਹੈ, ਜੋ 8 ਵਾਰੀ ਜਿੱਤੇ ਸਨ, ਜਿਨ੍ਹਾਂ ਨੂੰ 6-7ਲੱਖ ਰੁਪਏ ਹਾਰਨ ਤੋਂ ਬਾਅਦ ਪੈਨਸ਼ਨ ਮਿਲਣੀ ਸੀ ਪਰ ਸਾਡੀ ਸਰਕਾਰ ਨੇ ਇਕ ਪੈਨਸ਼ਨ ਹੀ ਦਿੱਤੀ ਸੀ।
ਇਹ ਵੀ ਪੜ੍ਹੋ – ਬੰਗਲਾਦੇਸ਼ ਦੇ ਮੁੱਦੇ ਤੇ ਭਾਰਤ ਸਰਕਾਰ ਚਿੰਤਤ, ਸਰਬ ਪਾਰਟੀ ਮੀਟਿੰਗ ਬੁਲਾਈ