India

ਦਿੱਲੀ ਸਰਕਾਰ ਦੇ ਨਵੇਂ ਹੁਕਮ, ਹੁਣ ਸਿਰਫ਼ BS-6 ਗੱਡੀਆਂ ਦੀ ਹੋਵੇਗੀ ਐਂਟਰੀ

ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਮੰਗਲਵਾਰ ਨੂੰ BS-VI ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਵਪਾਰਕ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ।

ਕਲਾਉਡ ਸੀਡਿੰਗ ਦਾ ਪਹਿਲਾ ਟ੍ਰਾਇਲ ਜਲਦੀ ਹੀ ਉੱਤਰੀ ਦਿੱਲੀ ਦੇ ਬੁਰਾੜੀ ਖੇਤਰ ਵਿੱਚ ਹੋਵੇਗਾ। IT ਕਾਨਪੁਰ ਤੋਂ ਵਿਸ਼ੇਸ਼ ਸੇਸਨਾ ਜਹਾਜ਼ ਉਡਾਣ ਭਰ ਚੁੱਕਾ ਹੈ। DGCA ਨੇ ਪਹਿਲਾਂ ਹੀ ਇਜਾਜ਼ਤ ਦਿੱਤੀ ਹੈ। 23 ਅਕਤੂਬਰ ਨੂੰ ਨਕਲੀ ਮੀਂਹ ਦਾ ਸਫਲ ਟੈਸਟ ਹੋਇਆ। ਟ੍ਰਾਇਲ ਡੇਟਾ ਨਾਲ ਸਰਦੀਆਂ ਤੋਂ ਪਹਿਲਾਂ ਵੱਡੀ ਯੋਜਨਾ ਬਣੇਗੀ, ਜੋ ਵਾਤਾਵਰਣ ਐਕਸ਼ਨ ਪਲਾਨ 2025 ਦਾ ਹਿੱਸਾ ਹੈ।

ਦਿੱਲੀ ਦੀ ਹਵਾ ਗੁਣਵੱਤਾ ਵਿੱਚ ਸੁਧਾਰ ਹੋਇਆ: ਮੰਗਲਵਾਰ ਸਵੇਰੇ AQI 306 (ਸੋਮਵਾਰ 315)। CPCB ਮੁਤਾਬਕ ਅਜੇ ਵੀ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ। ਦੀਵਾਲੀ ਬਾਅਦ ਲਗਾਤਾਰ ਗਿਰਾਵਟ ਜਾਰੀ ਹੈ।

ਕਲਾਉਡ ਸੀਡਿੰਗ ਭਾਰਤ ਵਿੱਚ ਪਹਿਲਾਂ ਵੀ ਵਰਤੀ ਗਈ: 1983, 1987 ਵਿੱਚ ਪਹਿਲੀ ਵਾਰ; ਤਾਮਿਲਨਾਡੂ (1993-94) ਸੋਕੇ ਲਈ; ਕਰਨਾਟਕ (2003) ਤੇ ਮਹਾਰਾਸ਼ਟਰ ਵਿੱਚ ਵੀ। ਸੋਲਾਪੁਰ ਵਿੱਚ 18% ਵੱਧ ਬਾਰਿਸ਼ ਹੋਈ। ਪ੍ਰਕਿਰਿਆ ਸਿਲਵਰ ਆਇਓਡਾਈਡ ਜਾਂ ਕੈਲਸ਼ੀਅਮ ਕਲੋਰਾਈਡ ਨਾਲ ਬੱਦਲਾਂ ਵਿੱਚ ਖਿੰਡਾਅ ਕੇ ਬਾਰਿਸ਼ ਵਧਾਉਂਦੀ ਹੈ। 2017-19 ਵਿੱਚ 276 ਬੱਦਲਾਂ ‘ਤੇ ਅਧਿਐਨ ਕੀਤਾ ਗਿਆ, ਜਿਸ ਵਿੱਚ ਰਾਡਾਰ, ਜਹਾਜ਼ ਤੇ ਆਟੋਮੈਟਿਕ ਮੀਂਹ ਗੇਜ ਵਰਤੇ ਗਏ।