Punjab Religion

ਅਕਾਲੀ ਦਲ (ਪੁਨਰ ਸੁਰਜੀਤ) ’ਚ ਨਵੀਂ ਲੀਡਰਸ਼ਿਪ ਨੂੰ ਮੌਕਾ, 4 ਸਰਪਰਸਤ ਨਿਯੁਕਤ

ਬਿਊਰੋ ਰਿਪੋਰਟ (9 ਅਕਤੂਬਰ, 2025): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਤਜਰਬੇਕਾਰ ਅਤੇ ਨਵੇਂ ਚਿਹਰਿਆਂ ਦਾ ਤਾਲਮੇਲ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੂਚੀ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਦੇਣ ਵੱਲ ਕਦਮ ਹੈ।

ਜਾਰੀ ਸੂਚੀ ਵਿੱਚ ਚਾਰ ਸਰਪਰਸਤ ਨਿਯੁਕਤ ਕੀਤੇ ਗਏ ਹਨ- ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮੰਜੀਤ ਸਿੰਘ ਅਤੇ ਸਰਦਾਰ ਰਵਿੰਦਰ ਸਿੰਘ।

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਜਦਕਿ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਵਪਾਰ ਵਿੰਗ ਨੂੰ ਮਜ਼ਬੂਤ ਕਰਨ ਲਈ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਪ੍ਰਧਾਨ ਅਤੇ ਕਪੂਰ ਚੰਦ ਬਾਂਸਲ ਨੂੰ ਸਕੱਤਰ ਬਣਾਇਆ ਗਿਆ ਹੈ।

ਸੀਨੀਅਰ ਮੀਤ ਪ੍ਰਧਾਨਾਂ ਵਜੋਂ ਅੱਠ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਭਾਈ ਗੋਬਿੰਦ ਸਿੰਘ ਲੋਂਗੋਵਾਲ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਨਪ੍ਰੀਤ ਸਿੰਘ ਇਆਲੀ, ਗਗਨਦੀਪ ਸਿੰਘ ਬਰਨਾਲਾ, ਜਥੇਦਾਰ ਇਕਬਾਲ ਸਿੰਘ ਝੂੰਡਾ, ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਅਤੇ ਭਾਈ ਮਨਜੀਤ ਸਿੰਘ।

ਇਸ ਤੋਂ ਇਲਾਵਾ, ਮੀਤ ਪ੍ਰਧਾਨ ਵਜੋਂ ਜਥੇਦਾਰ ਸੰਤਾ ਸਿੰਘ ਉਮੇਦਪੁਰੀ, ਸਰਦਾਰ ਸਰਵਨ ਸਿੰਘ ਫਿਲੌਰ, ਸਰਦਾਰ ਸਰਬਜੀਤ ਸਿੰਘ ਡੂਮਵਾਲੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਸਰਦਾਰ ਮਹਿੰਦਰਪਾਲ ਸਿੰਘ ਬਣਾਕਾ ਦੀ ਨਿਯੁਕਤੀ ਕੀਤੀ ਗਈ ਹੈ।

ਆਠ ਜਨਰਲ ਸਕੱਤਰਾਂ ਵਿੱਚ ਬਰਜਿੰਦਰ ਸਿੰਘ ਬਰਾਰ, ਹਰਿੰਦਰਪਾਲ ਸਿੰਘ ਚੰਦੂਮਾਜ਼ਰਾ, ਬੀਬੀ ਕਿਰਨਜੋਤ ਕੌਰ, ਚਰਨਜੀਤ ਸਿੰਘ ਬਰਾਰ, ਜਸਵੀਰ ਸਿੰਘ ਘੁੰਮਣ, ਗੁਰਜੀਤ ਸਿੰਘ ਤਲਵੰਡੀ, ਯੁਵਰਾਜ ਸਿੰਘ ਅਤੇ ਭਰਪੂਰ ਸਿੰਘ ਧਾਂਧਰਾ ਸ਼ਾਮਲ ਹਨ।

ਜਥੇਬੰਦਕ ਸਕੱਤਰਾਂ ਵਜੋਂ ਗਿਆਨੀ ਮਹਿੰਦਰ ਸਿੰਘ (ਹਿਮਾਚਲ ਪ੍ਰਦੇਸ਼), ਸਤਵਿੰਦਰ ਸਿੰਘ ਟੌਹੜਾ, ਸੁਖਵਿੰਦਰ ਸਿੰਘ ਔਲਖ, ਦਵਿੰਦਰ ਸਿੰਘ ਸੇਖੋਂ, ਕਰਨ ਸਿੰਘ (ਡੀ.ਟੀ.ਓ.) ਅਤੇ ਅਜੇਪਾਲ ਸਿੰਘ ਮੀਰਾਂਕੋਟਾ ਨੂੰ ਨਿਯੁਕਤ ਕੀਤਾ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਨੇ ਇਸ ਸੂਚੀ ਵਿੱਚ ਹਰ ਖੇਤਰ ਅਤੇ ਹਰ ਵਰਗ ਦੇ ਪ੍ਰਤਿਨਿਧਤਵ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਸਾਡਾ ਮਕਸਦ ਸੰਗਠਨ ਨੂੰ ਜਮੀਨੀ ਪੱਧਰ ‘ਤੇ ਸਰਗਰਮ ਕਰਨਾ ਅਤੇ ਸਿੱਖ ਰਾਜਨੀਤੀ ਨੂੰ ਉਸਦੀ ਅਸਲੀ ਮਰਿਆਦਾ ਤੇ ਜਨਸੇਵਾ ਦੇ ਰਾਹ ‘ਤੇ ਮੁੜ ਸਥਾਪਤ ਕਰਨਾ ਹੈ।”