Punjab

ਚੰਡੀਗੜ੍ਹ ‘ਚ ਕਰੋਨਾ ਲੱਗਾ ਪੈਰ ਪਸਾਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿੱਚ ਕਰੋਨਾ ਦੀ ਤੀਜੀ ਲਹਿਰ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਇਸਦਾ ਡਰ ਬਣ ਗਿਆ ਹੈ। ਦੂਜੇ ਰਾਜਾਂ ਸਮੇਤ ਚੰਡੀਗੜ੍ਹ ਵਿੱਚ ਵੀ ਕਰੋਨਾ ਦੇ ਕੇਸ ਵਧਣ ਲੱਗੇ ਹਨ, ਜਿਸਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਆਂ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਨਸੀਹਤ ਦਿੱਤੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ :

  • ਜਨਤਕ ਥਾਵਾਂ ‘ਤੇ ਹਮੇਸ਼ਾ ਮਾਸਕ ਪਹਿਨੋ।
  • ਛਿੱਕਣ ਵੇਲੇ ਆਪਣੇ ਨੱਕ ਅਤੇ ਮੂੰਹ ਨੂੰ ਰੁਮਾਲ/ਟਿਸ਼ੂ ਨਾਲ ਢੱਕੋ।
  • ਖੰਘਣ ਵੇਲੇ ਵਰਤੋਂ ਕੀਤੇ ਟਿਸ਼ੂਆਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਵਿੱਚ ਸੁੱਟ ਦਿਓ।
  • ਭੀੜ ਵਾਲੀਆਂ ਅਤੇ ਬੰਦ ਵਾਤਾਵਰਣ ਵਾਲੀਆਂ ਥਾਵਾਂ ਤੋਂ ਬਚੋ।
  • ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ (ਘੱਟੋ-ਘੱਟ ਇੱਕ ਮੀਟਰ) ਜ਼ਰੂਰ ਬਣਾਈ ਜਾਵੇ।
  • ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਏ ਜਾਣ ਹੱਥ।
  • ਬੇਲੋੜੀ ਯਾਤਰਾ ਤੋਂ ਬਚੋ।
  • ਹਲਕਾ ਜਿੰਨੀ ਵੀ ਸਿਹਤ ਖਰਾਬ ਹੋਣ ਦੇ ਲੱਛਣ ਦਿਸਣ ਉੱਤੇ ਡਾਕਟਰ ਦੀ ਸਲਾਹ ਲਉ।
  • ਕੋਵਿਡ ਵੈਕਸੀਨ ਦੀ ਬੂਸਟਰ ਖੁਰਾਕ ਲਈ ਜਾਵੇ।
  • ਆਪਣੇ ਬੱਚਿਆਂ ਨੂੰ ਵੀ ਟੀਕਾਕਰਨ ਕਰਵਾਇਆ ਜਾਵੇ।
  • ਬਿਮਾਰ ਹੋਣ ‘ਤੇ ਦੂਜਿਆਂ ਦੇ ਸੰਪਰਕ ਵਿੱਚ ਨਾ ਜਾਉ।
  • ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ।
  • ਜਨਤਕ ਥਾਵਾਂ ‘ਤੇ ਨਾ ਥੁੱਕੋ।
  • ਦੋ ਹੈਲਪਲਾਈਨ ਨੰਬਰ ਵੀ ਕੀਤੇ ਜਾਰੀ।
  • 1075 ਜਾਂ 9779558282 ‘ਤੇ ਕੀਤਾ ਜਾ ਸਕਦਾ ਹੈ ਸੰਪਰਕ।