‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ UGC ਵੱਲੋਂ 30 ਸਤੰਬਰ ਤੱਕ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਉਣ ਦੇ ਫੈਸਲੇ ‘ਤੇ ਸਮੀਖਿਆ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਤੱਕ ਕੋਰੋਨਾ ਦਾ ਕਹਿਰ ਵੱਧ ਸਕਦਾ ਹੈ।
ਕੈਪਟਨ ਨੇ ਮੋਦੀ ਨੂੰ UGC ਨੂੰ ਵਿਦਿਆਰਥੀਆਂ ਦੇ ਪਿਛਲੇ ਸਮੈਸਟਰ ਦੇ ਅੰਕਾਂ ਦੇ ਆਧਾਰ ‘ਤੇ ਪ੍ਰਮੋਟ ਕਰਨ ਦਾ ਸੁਝਾਅ ਦੇਣ ਬਾਰੇ ਕਿਹਾ ਹੈ। ਇਸਦੇ ਨਾਲ ਹੀ ਕੈਪਟਨ ਨੇ ਸਕੂਲ ਆਨਲਾਈਨ ਸਿੱਖਿਆ ਦੇ ਢਾਂਚੇ ਲਈ ਸਹਾਇਤਾ ਦੀ ਮੰਗ ਵੀ ਕੀਤੀ ਹੈ।