ਬਿਊਰੋ ਰਿਪੋਰਟ : Honda city ਨੂੰ ਮੁਕਾਬਲਾ ਦੇਣ ਦੇ ਲਈ Hyundai verna ਦਾ ਨਵਾਂ ਮਾਡਲ ਬਾਜ਼ਾਰ ਵਿੱਚ ਆ ਗਿਆ ਹੈ । ਭਾਰਤ ਵਿੱਚ ਵਰਨਾ ਦਾ ਨਵਾਂ ਮਾਡਰ ਲਾਂਚ ਹੋ ਗਿਆ ਹੈ । ਬਾਜ਼ਾਰ ਵਿੱਚ ਇਸ ਦਾ ਮੁਕਾਬਲਾ ਨਵੀਂ Honda city,skoda slavia,volkswagen virtus ਦੀ maruti suzuki ciaz ਨਾਲ ਹੈ ।
ਨਵੀਂ ਵਰਨਾ ਨੂੰ ਚਾਰ ਟ੍ਰਿਮਸ – EX, S, SX ਅਤੇ SX (O) ਵਿੱਚ ਪੇਸ਼ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਨਵੀਂ ਵਰਨਾ ਦੇ 2 ਪੈਟਰੋਲ ਇੰਜਣ 1.5 L ਅਤੇ 1.5L ਟਰਬੋ ਪੈਟਰੋਲ ਇੰਜਣ 158bhp, 253Nm ਆਪਸ਼ਨ ਦਿੱਤੇ ਗਏ ਹਨ ।
ਪੈਟਰੋਲ ਇੰਜਣ 1.5 L ਦੇ ਨਾਲ 6 ਸਪੀਡ ਮੈਨੂਅਲ ਅਤੇ iVT ਗੇਅਰ ਬਾਕਸ ਦਾ ਆਪਸ਼ਨ ਹੈ ਜਦਕਿ ਟਰਬੋ ਪੈਟਰੋਲ ਇੰਜਣ ਦੇ ਨਾਲ 6 ਸਪੀਡ ਮੈਨੂਅਲ ਦੇ ਨਾਲ 7- ਸਪੀਡ DCT ਆਟੋਮੈਟਿਕ ਗੇਅਰ ਬਾਕਸ ਹੈ । ਇਹ 20.20kmpl ਦੀ ਮਾਇਲੇਜ ਦੇ ਸਕਦਾ ਹੈ ।
ਇਸ ਦੇ 1.5L ਨੈਚੂਰਲੀ ਪੈਟਰੋਲ ਵੈਰੀਐਂਟ ਦੀ ਕੀਮਤ 10.89 ਲੱਖ ਰੁਪਏ ਤੋਂ 16.19 ਲੱਖ ਰੁਪਏ ਦੇ ਵਿੱਚ ਹੈ ਜਦਕਿ 1.5 ਲੀਟਰ ਟਰਬੋ ਪੈਟਰੋਲ ਵੈਰੀਐਂਟ ਦੀ ਕੀਮਤ 14.83 ਲੱਖ ਤੋਂ 17.37 ਲੱਖ ਦੇ ਵਿੱਚ ਹੈ । ਇਹ ਕੀਮਤਾਂ ਸ਼ੁਰੂਆਤੀ ਹਨ।
ਜਿਹੜੀ ਨਵੀਂ ਵਰਨਾ ਲਾਂਚ ਹੋਈ ਹੈ ਉਸ ਵਿੱਚ ADAS ਆਫਰ ਕੀਤਾ ਗਿਆ ਹੈ । forward ਕੋਲਿਜਨ ਵਾਰਿੰਗ, ਬਲਾਇੰਡ ਸਪਾਟ ਕੋਲਿਜਨ ਅਸਿਸਟ,ਲੇਨ ਕੀਪ ਅਸਿਸਟੈਂਡ ,ਲੇਨ ਫਾਲੋਇੰਗ ਅਸਿਸਟੈਂਟ,ਲੇਨ ਡਿਪਾਰਚਰ ਵਾਰਨਿੰਗ,ਹਾਈ ਬੀਮ ਅਸਿਸਟੈਂਟ ਵਰਗੇ 17 ਫੀਚਰ ਹਨ ।