ਦਿੱਲੀ : ਚੀਨ ਦੇ ਹੋਰ ਦੇਸ਼ਾਂ ਵਿੱਚ ਕੋਰੋਨਾ ਵਧਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ ਸਿਹਤ ਮੰਤਰਾਲੇ ਨੇ ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਲਈ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜੋ ਵੀ ਅੰਤਰ-ਰਾਸ਼ਟਰੀ ਯਾਤਰੀ ਭਾਰਤ ਆ ਰਹੇ ਹਨ, ਉਨ੍ਹਾਂ ਦੇ ਕੋਵਿਡ ਵੈਕਸੀਨ ਲੱਗੀ ਹੋਣੀ ਜ਼ਰੂਰੀ ਕਰ ਦਿੱਤੀ ਗਈ ਹੈ। ਫਲਾਈਟ ਦੇ ਦੌਰਾਨ ਜਾਂ ਫਿਰ ਏਅਰਪੋਰਟ ‘ਤੇ ਐਂਟਰੀ ਅਤੇ ਐਗਜਿਟ ਪੁਆਂਇਟ ਤੇ ਮਾਸਕ ਲਗਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ । ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ 2% ਯਾਤਰੀਆਂ ਦੀ ਰੈਂਡਮ ਸੈਂਪਲਿੰਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ । 24 ਦਸੰਬਰ ਤੋਂ ਇਹ ਨਿਯਮ ਲਾਗੂ ਹੋਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਯਾਤਰਾ ਦੌਰਾਨ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ‘ਤੇ ਇਸ ਤਰ੍ਹਾਂ ਦੇ ਯਾਤਰੀ ਕੋ ਆਈਸੋਲੇਸ਼ਨ ਫੈਸਿਲਿਟੀ ਸੈਂਟਰ ਵਿਚ ਭਰਤੀ ਕਰ ਦਿੱਤਾ ਜਾਵੇਗਾ। ਅਜਿਹੇ ਯਾਤਰੀ ਨੂੰ ਆਈਸੋਲੇਸ਼ਨ ਸੁਵਿਧਾ ਕੇਂਦਰ ਵਿੱਚ ਆਪਣਾ ਇਲਾਜ ਕਰਵਾਉਣਾ ਹੋਵੇਗਾ। ਸਰਕਾਰ ਦੇ ਅਨੁਸਾਰ, ਸਬੰਧਤ ਏਅਰਲਾਈਨਾਂ ਦੁਆਰਾ ਕੋਵਿਡ ਟੈਸਟਿੰਗ ਲਈ ਹਰੇਕ ਫਲਾਈਟ ਵਿੱਚ ਯਾਤਰੀਆਂ ਦੀ ਪਛਾਣ ਕਰ ਚੁਣਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਇੱਕ ਫਲਾਈਟ ਵਿੱਚ ਕੁੱਲ ਯਾਤਰੀਆਂ ਵਿੱਚੋਂ 2% ਯਾਤਰੀਆਂ ਦੇ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਕੋਵਿਡ ਟੈਸਟ ਕੀਤੇ ਜਾਣਗੇ। ਏਅਰਲਾਈਨ ਵੱਲੋਂ ਅਜਿਹੇ ਯਾਤਰੀਆਂ ਦੀ ਪਛਾਣ ਕੀਤੀ ਜਾਵੇਗੀ। ਸੈਂਪਲ ਦੇਣ ਤੋਂ ਬਾਅਦ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਜਾਵੇਗਾ। ਪਾਜ਼ੀਟੀਵ ਰਿਪੋਰਟਾਂ ਵਾਲੇ ਨਮੂਨੇ ਅੱਗੇ ਭੇਜੇ ਜਾਣਗੇ।
ਇਸ ਦੇ ਨਾਲ ਹੀ, ਕੇਂਦਰੀ ਸਿਹਤ ਮੰਤਰਾਲਾ ਹੁਣ ਹਵਾਈ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਗਏ ਆਰਟੀ-ਪੀਸੀਆਰ ਟੈਸਟ ਦੀ ਜਾਣਕਾਰੀ ਭਰਨ ਨਾਲ ਸਬੰਧਤ ਹਵਾਈ ਸੁਵਿਧਾ ਫਾਰਮ ਨੂੰ ਦੁਬਾਰਾ ਲਾਜ਼ਮੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਨਿਯਮ ਚੀਨ ਅਤੇ ਹੋਰ ਦੇਸ਼ਾਂ (ਜਿੱਥੇ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ) ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਗੂ ਹੋਣਗੇ। ਕੋਰੋਨਾ ਟੈਸਟ ਦੀ ਰਿਪੋਰਟ ਦੇ ਨਾਲ, ਪੂਰੇ ਟੀਕਾਕਰਨ ਸਰਟੀਫਿਕੇਟ ਦੀ ਜਾਣਕਾਰੀ ਵੀ ਫਾਰਮ ਵਿੱਚ ਭਰਨੀ ਪਵੇਗੀ।
ਚੀਨ ਅਤੇ ਕੁਝ ਹੋਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ, ਦੇਸ਼ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਹੋਈ।ਜਿਸ ਤੋਂ ਬਾਅਦ ਇਹ ਖ਼ਬਰ ਆਈ ਸੀ ਕਿ ਦੁਨੀਆ ਦੇ ਕੁਝ ਹਿੱਸਿਆਂ ‘ਚ ਮਾਮਲਿਆਂ ‘ਚ ਹਾਲ ਹੀ ‘ਚ ਹੋਏ ਵਾਧੇ ਕਾਰਨ ਚੀਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡਿਆਂ ‘ਤੇ ਜਾਂਚ ਕੀਤੀ ਜਾਵੇਗੀ।