International

ਕੈਨੇਡਾ `ਚ ਨਵੀਂ ਸਰਕਾਰ ਨੇ ਅਹੁਦਾ ਸੰਭਾਲਿਆ, ਕਾਰਨੀ ਵਜ਼ਾਰਤ ਵਿੱਚ ਚਾਰ ਪੰਜਾਬੀ

ਕੈਨੇਡਾ ਵਿਚ ਬੀਤੇ ਮਹੀਨੇ, 28 ਅਪ੍ਰੈਲ ਨੂੰ ਹੋਈ ਸੰਸਦੀ ਚੋਣ ਤੋਂ ਬਾਅਦ ਲਿਬਰਲ ਪਾਰਟੀ ਨੂੰ ਲਗਾਤਾਰ ਚੌਥੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਵਜ਼ਾਰਤ ਦਾ ਗਠਿਨ ਕੀਤਾ ਹੈ ਜਿਸ ਵਿੱਚ ਚਾਰ ਪੰਜਾਬੀਆਂ ਮਨਿੰਦਰ ਿਸੱਧੂ, ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਅਨੀਤਾ ਆਨੰਦ ਨੂੰ ਥਾਂ ਮਿਲੀ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਕਾਰਜਕਾਲ ਤੋਂ ਬਾਅਦ ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਬਣਾਇਆ ਗਿਆ ਹੈ।

ਕਾਰਨੀ ਨੇ ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੇ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ (ਪੱਗੜੀਧਾਰੀ) (ਰਾਜ ਮੰਤਰੀ ਕੌਮਾਂਤਰੀ ਵਿਕਾਸ ਵਿਭਾਗ), ਬਰੈਂਪਟਨ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ (ਕੌਮਾਂਤਰੀ ਵਪਾਰ ਵਿਭਾਗ) ਅਤੇ ਰੂਬੀ ਸਹੋਤਾ (ਰਾਜ ਮੰਤਰੀ ਅਪਰਾਧ ਰੋਕੂ ਵਿਭਾਗ) ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਟਰਾਂਸਪੋਰਟ ਤੇ ਵਪਾਰ ਵਿਭਾਗ ਦਿੱਤਾ ਗਿਆ ਹੈ।

ਓਂਟਾਰੀਓ ਦੇ ਟੋਰਾਂਟੋ ਖੇਤਰ ਤੋਂ 12 ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਇਸ ਦੌਰਾਨ ਰਿਡਿਊ ਹਾਲ ਦੇ ਮੁੱਖ ਹਾਲ ਵਿੱਚ ਹਲਫ਼ਦਾਰੀ ਸਮਾਗਮ ਹੋਇਆ। ਹਰੇਕ ਮੰਤਰੀ ਹਲਫ਼ ਲੈਣ ਮਗਰੋਂ ਅਹਿਦਨਾਮੇ ’ਤੇ ਦਸਤਖਤ ਕਰਕੇ ਆਪਣੀਆਂ ਸੀਟਾਂ ’ਤੇ ਬੈਠਦੇ ਰਹੇ।

ਮੰਤਰੀਆਂ ਦੀ ਗਿਣਤੀ ਕਿਆਫਿਆਂ ਦੇ ਨੇੜੇ ਹੀ ਰਹੀ। ਹਾਲਾਂਕਿ, 14 ਮਾਰਚ ਨੂੰ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ 23 ਮੰਤਰੀ ਹੀ ਬਣਾਏ ਹਨ। ਮਿਲਾਨੀ ਜੌਲੀ ਤੇ ਸੀਆਨ ਫਰੇਜ਼ਰ ਮੁੜ ਮੰਤਰੀ ਬਣੇ ਹਨ। ਇੰਦਰਾ ਅਨੀਤਾ ਅਨੰਦ ਨੂੰ ਮੁੜ ਵਿਦੇਸ਼ ਵਿਭਾਗ ਸੌਂਪਿਆ ਗਿਆ ਹੈ। ਡੇਵਿਡ ਜੋਸਫ਼ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ।