ਬਿਊਰੋ ਰਿਪੋਰਟ – ਪੰਜਾਬ (Punjab) ਦੇ 9 ਸ਼ਹਿਰਾਂ ਨੂੰ ਨਵਾਂ ਤੋਹਫਾ ਮਿਲਣ ਜਾ ਰਿਹਾ ਹੈ। ਸੂਬੇ ਦੇ 9 ਸ਼ਹਿਰਾਂ ਦੇ ਵਿੱਚ 28 ਨਵੇਂ ਸਥਾਨਕ ਐਫਐਮ ਰੇਡੀਓ ਸਟੇਸ਼ਨ (FM Radio Station) ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ 4 ਅਤੇ ਬਾਕੀ 8 ਸ਼ਹਿਰਾਂ ਦੇ ਵਿੱਚ ਤਿੰਨ-ਤਿੰਨ ਨਵੇਂ ਸਟੇਸ਼ਨ ਖੋਲ੍ਹੇ ਜਾਣਗੇ। ਇਸ ਸਬੰਧੀ ਲਾਇਸੈਂਸ ਵੀ ਜਾਰੀ ਕਰ ਦਿੱਤੇ ਗਏ ਹਨ। ਲੁਧਿਆਣਾ ਤੋਂ ਇਲਾਵਾ ਅਬੋਹਰ, ਬਰਨਾਲਾ, ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਮੁਕਤਸਰ ਸਾਹਿਬ ਅਤੇ ਪਠਾਨਕੋਟ ਵਿੱਚ ਐਫਐਮ ਰੇਡੀਓ ਸਟੇਸ਼ਨ ਬਣਾਏ ਜਾਣਗੇ। ਦੱਸ ਦੇਏਈ ਕਿ ਲੁਧਿਆਣਾ ਵਿਚ ਪਹਿਲਾਂ ਹੀ ਕਈ ਰੇਡੀਓ ਐਫਐਮ ਕੰਮ ਕਰ ਰਹੇ ਹਨ ਅਤੇ ਦੂਜੇ ਸ਼ਹਿਰਾਂ ਦੇ ਵਿੱਚ ਇਹ ਪਹਿਲੀ ਵਾਰ ਖੁੱਲ੍ਹਣ ਜਾ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਇਨ੍ਹਾਂ ਸਾਰੇ ਸ਼ਹਿਰਾਂ ਦੇ ਵਿਚ ਐਫਐਮ ਖੋਲ੍ਹਣ ਲਈ ਲਾਇਸੈਂਸ ਜਾਰੀ ਕੀਤੇ ਹਨ। ਇਹ ਲਾਇਸੈਂਸ ਦੀ ਖੁੱਲ੍ਹੇ ਤੌਰ ਤੇ ਈ-ਨਿਲਾਮੀ ਕੀਤੀ ਜਾਵੇਗੀ, ਜੋ ਸਭ ਤੋਂ ਵੱਧ ਬੋਲੀ ਲਗਾਵੇਗਾ ਉਸ ਨੂੰ ਇਹ ਲਾਇਸੈਂਸ ਦੇ ਦਿੱਤੇ ਜਾਣਗੇ।
ਇਹ ਵੀ ਪੜ੍ਹੋ – ਕੰਗਨਾ ‘ਤੇ ਸਿਮਰਨਜੀਤ ਸਿੰਘ ਮਾਨ ਵਿਵਾਦਿਤ ਬਿਆਨ! ‘ਮੈਂ ਕਹਿਣਾ ਤਾਂ ਨਹੀਂ ਚਾਹੁੰਦਾ … ਪਰ ਕੰਗਨਾ ਨੂੰ ਤਜ਼ਰਬਾ … ਹੈ!