‘ਦ ਖ਼ਾਲਸ ਬਿਊਰੋ :- ਬੈਂਕ ਅਗਲੇ 1 ਜਨਵਰੀ 2021 ਤੋਂ ਡੈਬਿਟ ਤੇ ਕਰੈਡਿਟ ਦੀ ਵਰਤੋਂ ਵਿੱਚ ਜ਼ਰੂਰੀ ਬਦਲਾਅ ਕਰਨ ਜਾ ਰਹੇ ਹਨ। ਇਸ ਵਿੱਚ ਸਬ ਤੋਂ ਜ਼ਰੂਰੀ ਬਦਲਾਅ ਦੋਣਾ ਡੈਬਿਟ ਅਤੇ ਕਰੈਡਿਟ ਕਾਰਡ ਦੀ ਪੇਮੈਂਟ ਦੇ ਨਿਯਮਾਂ ਦੇ ਵਿੱਚ ਹੋਣ ਵਾਲਾ ਹੈ। RBI ਆਰਬੀਆਈ ਗਵਰਨਰ ਨੇ 4 ਦਸੰਬਰ ਨੂੰ ਨਵੇਂ ਨਿਯਮਾਂ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਹੁਣ ਕਾਰਡ ਦੇ ਜ਼ਰੀਏ ਪੇਮੈਂਟ ਕਰਨ ‘ਤੇ ‘ਪਿੰਨ ਕੋਡ’ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦਾ ਮਕਸਦ ਸ਼ਾਪਿੰਗ ਆਦਿ ਦੇ ਦੌਰਾਨ ਪੇਮੈਂਟ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ ਹੈ |
ਬਿਨਾ ਪਿੰਨ ਦੇ ਡੈਬਿਟ ਕਾਰਡ ਤੋਂ ਕਰ ਸਕਦੇ ਹੋ ਪੇਮੈਂਟ
ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀ ਦਾਸ ਨੇ ਦੱਸਿਆ ਕਿ ਇਹ ਬਦਲਾਅ ‘ਵਨ ਨੇਸ਼ਨ ਵਨ ਕਾਰਡ’ ਸਕੀਮ ਦੇ ਤਹਿਤ ਜਾਰੀ ਕੀਤੇ ਗਏ। ਡੈਬਿਟ ਤੇ ਕ੍ਰੇਡਿਟ ਕਾਰਡਜ਼ ਦੀਆਂ ਪੇਮੈਂਟਾਂ ਕਰਨ ‘ਤੇ ਲਾਗੂ ਹੋਵੇਗਾ | ਇਨ੍ਹਾਂ ਕਾਰਡਾਂ ਤੋਂ ਵੱਧ ਤੋਂ ਵੱਧ 5 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਬਿਨਾ ਕਿਸੇ ਪਿੰਨ ਦੇ ਆਸਾਨੀ ਨਾਲ ਕੀਤਾ ਜਾ ਸਕੇਗਾ | ਦੱਸਣਯੋਗ ਹੈ ਕਿ ਫਿਲਹਾਲ ਡੈਬਿਟ ਤੇ ਕ੍ਰੇਡਿਟ ਕਾਰਡਜ਼ ਤੋਂ ਸਿਰਫ 2 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਬਿਨਾ ਪਿੰਨ ਤੋਂ ਕੀਤਾ ਜਾ ਸਕਦਾ ਹੈ।
ਫਿਲਹਾਲ ਪੇਮੈਂਟ ਦੀ ਵੱਧ ਤੋਂ ਵੱਧ ਸੀਮਾ 2000 ਰੁਪਏ ਹੈ। ਇੱਕ ਦਿਨ ਵਿੱਚ 5 ਕੀਤੇ ਜਾ ਸਕਦੇ ਹਨ | ਇਸ ਤੋਂ ਵੱਧ ਰਾਸ਼ੀ ਦੀ ਪੇਮੈਂਟ ਦੇ ਲਈ ਪਿੰਨ ਜਾਂ ਫਿਰ ਓਟੀਪੀ ਦੀ ਜ਼ਰੂਰਤ ਹੁੰਦੀ ਹੈ, ਪਰ RBI ਦੇ ਨਿਅਮਾਂ ਅਨੁਸਾਰ 1 ਜਨਵਰੀ ਤੋਂ ਪੇਮੈਂਟ ਦੀ ਵੱਧ ਤੋਂ ਵੱਧ ਤੈ ਸੀਮਾ 5 ਹਜ਼ੇ ਰੁਪਏ ਹੋ ਜਾਵੇਗੀ।
ਆਟੋਮੈਟਿਕ ਹੋ ਜਾਂਦੀ ਹੈ ਪੇਮੈਂਟ
ਕਰੈਡਿਟ ਕਾਰਡ ਦੇ ਵਿੱਚ ਦੋ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ | ਨਿਅਰ ਫੀਲਡ ਕਮਿਊਨੀਕੇਸ਼ਨ ਅਤੇ ਰੇਡੀਓ
ਫਰੀਕਵੈਂਸੀ ਆਈਡੈਂਟਿਫਿਕੇਸ਼ਨ (RFID), ਜਦੋਂ ਇਸ ਤਕਨੀਕ ਦੇ ਨਾਲ ਲੈਸ ਮਸਜਿਨ ਦੇ ਕੋਲ ਲਿਆਇਆ ਜਾਂਦਾ ਹੈ ਤਾਂ ਪੇਮੈਂਟ ਆਪਣੇ ਆਪ ਹੋ ਸਕਦੀ ਹੈ। ਇਸ ਕਾਰਡ ਨੂੰ ਮਸ਼ੀਨ ਵਿੱਚ ਪਾਉਣ ਜਾਂ ਫਿਰ ਸਵਾਇਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾਂ ਹੀ ਪਿੰਨ ਜਾਂ ਫਿਰ OTP ਪੌਣ ਦੀ ਜ਼ਰੂਰਤ ਹੁੰਦੀ ਹੈ।
ਇਸ ਲਈ ਖ਼ਾਸ ਹੁੰਦੇ ਹਨ
ਇਹ ਕਾਰਡ ਇੱਕ ਤਰਾਂ ਦੇ ਸਮਾਰਟ ਕਾਰਡ ਵਰਗਾ ਹੁੰਦਾ ਹੈ। ਦੱਸਣਯੋਗ ਹੈ ਕਿ ਵਨ ਰਾਸ਼ਨ ਕਾਰਡ ਸਕੀਮ ਦੇ ਤਹਿਤ ਭਾਰਤੀ ਕੰਪਨੀ ਰੁਪਏ ਨੇ ਡੈਬਿਟ ਅਤੇ ਕਰੈਡਿਟ ਕਾਰਡਜ਼ ਜਾਰੀ ਕੀਤੇ ਗਏ ਸਨ।
ਹੁਣ ਇਸ ਟੈਕਨੌਲੋਜੀ ਨਾਲ ਬਣਨਗੇ Rupay ਕਾਰਡ
ਹੁਣ ਦੇਸ਼ ਦੇ ਸਾਰੇ ਬੈਂਕ ਜੋ ਵੀ ਨਵੇਂ ਡੈਬਿਟ ਅਤੇ ਕਰੈਡਿਟ ਜਾਰੀ ਕਰਨਗੇ, ਉਸ ਵਿੱਚ ਨੈਸ਼ਨਲ ਕੋਮਨ ਮੋਬੇਲਿਟੀ ਕਾਰਡ ਫ਼ੀਚਰ ਹੋਵੇਗਾ। ਇਹ ਕਿਸੀ ਹੋਰ ਵਾਲੇਟ ਦੀ ਤਰਾਂ ਹੀ ਕੰਮ ਕਰੇਗਾ। ਇਸ ਟੈਕਨੋਲੋਜੀ ਦੀ ਮਦਦ ਨਾਲ ਕਾਰਡ ਹੋਲਡਰ ਨੂੰ ਕਾਰਡ ਸਵਾਇਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪੁਆਇੰਟ ਆਫ਼ ਸੇਲ (POS) ਮਸ਼ੀਨ ਦੇ ਉੱਤੇ ਕਾਰਡ ਨੂੰ ਰੱਖ ਕੇ ਪੇਮੈਂਟ ਆਪੇ ਹੋ ਜਾਂਦਾ ਹੈ।
Comments are closed.