Punjab

ਨਵੀਂ ਸਰਕਾਰ ਦੀ ਨਵੀਂ ਕੈਬਨਿਟ : ਕਿਹੜੇ ਮੰਤਰੀ ਗਏ ਤੇ ਕਿਹੜੇ ਆਏ… ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਕੈਬਨਿਟ ਕੱਲ੍ਹ ਐਤਵਾਰ ਨੂੰ ਸਹੁੰ ਚੁੱਕੇਗੀ। 15 ਮੰਤਰੀ ਹਲਫ਼ ਲੈਣਗੇ, ਜਿਨ੍ਹਾਂ ਵਿੱਚੋਂ ਸੱਤ ਨਵੇਂ ਮੰਤਰੀ ਦੱਸੇ ਜਾ ਰਹੇ ਹਨ। ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਪਹਿਲਾਂ ਹੀ ਉਪ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ। ਸਹੁੰ ਚੁੱਕ ਸਮਾਗਮ ਬਾਅਦ ਦੁਪਹਿਰ 4:30 ਵਜੇ ਰੱਖਿਆ ਗਿਆ ਹੈ। ਚਰਨਜੀਤ ਸਿੰਘ ਚੰਨੀ ਰਾਜ ਭਵਨ ਵਿਖੇ ਰਾਜਪਾਲ ਨੂੰ ਮਿਲਣ ਲਈ ਪਹੁੰਚੇ ਸਨ। ਨਵੇਂ ਮੰਤਰੀਆਂ ਦੀ ਸੂਚੀ ਤਾਂ ਪਿਛਲੀ ਮੀਟਿੰਗ ਵਿੱਚ ਹੀ ਤੈਅ ਹੋ ਗਈ ਸੀ ਪਰ ਰਾਜਾ ਵੜਿੰਗ ਨੂੰ ਲੈ ਕੇ ਇੱਕ ਦਿਨ ਹੋਰ ਤੱਕ ਪੇਚਾ ਫਸਿਆ ਰਿਹਾ। ਨਵਜੋਤ ਸਿੰਘ ਸਿੱਧੂ ਹਰ ਹੀਲੇ ਰਾਜਾ ਵੜਿੰਗ ਨੂੰ ਮੰਤਰੀ ਬਣਾ ਕੇ ਬਾਦਲਾਂ ਖ਼ਿਲਾਫ਼ ਵਰਤਣਾ ਚਾਹ ਰਹੇ ਸਨ ਜਦੋਂਕਿ ਮਨਪ੍ਰੀਤ ਸਿੰਘ ਬਾਦਲ ਬਰਾਬਰ ਦਾ ਸ਼ਰੀਕ ਉੱਭਰਨ ਦੇ ਹੱਕ ਵਿੱਚ ਨਹੀਂ ਸਨ। ਅੰਤ ਨੂੰ ਸਿੱਧੂ ਇੱਕ ਵਾਰ ਫਿਰ ਆਪਣੀ ਮਨਾਉਣ ਵਿੱਚ ਕਾਮਯਾਬ ਰਿਹਾ। ਆਖ਼ਰੀ ਵੇਲੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਨਾਂ ‘ਤੇ ਲਕੀਰ ਵੱਜ ਹੀ ਗਈ।

ਕਿਹੜੇ ਸੱਤ ਚਿਹਰੇ ਨਵੀਂ ਕੈਬਨਿਟ ਵਿੱਚ ਕੀਤੇ ਗਏ ਸ਼ਾਮਿਲ

ਰਾਜ ਕੁਮਾਰ ਵੇਰਕਾ
ਪ੍ਰਗਟ ਸਿੰਘ
ਰਾਣਾ ਗੁਰਜੀਤ

ਕੁਲਜੀਤ ਨਾਗਰਾ
ਰਾਜਾ ਵੜਿੰਗ
ਗੁਰਕੀਰਤ ਕੋਟਲੀ
ਸੰਗਤ ਸਿੰਘ ਗਿਲਜੀਆਂ

ਇਹ ਮੰਤਰੀ ਬਚਾ ਸਕੇ ਆਪਣੀਆਂ ਸੀਟਾਂ

ਬ੍ਰਹਮ ਮਹਿੰਦਰਾ
ਮਨਪ੍ਰੀਤ ਬਾਦਲ

ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸੁਖਬਿੰਦਰ ਸਿੰਘ ਸੁਖ ਸਰਕਾਰੀਆ

ਅਰੁਣਾ ਚੌਧਰੀ

ਰਜ਼ੀਆ ਸੁਲਤਾਨਾ

ਵਿਜੈ ਇੰਦਰ ਸਿੰਗਲਾ

ਭਾਰਤ ਭੂਸ਼ਣ ਆਸ਼ੂ

ਕਿਹੜੇ ਲੀਡਰਾਂ ਦੀ ਕੀਤੀ ਗਈ ਹੈ ਛੁੱਟੀ

ਬਲਬੀਰ ਸਿੰਘ ਸਿੱਧੂ
ਸਾਧੂ ਸਿੰਘ ਧਰਮਸੋਤ

ਗੁਰਪ੍ਰੀਤ ਕਾਂਗੜ

ਸੁੰਦਰ ਸ਼ਾਮ ਅਰੋੜਾ
ਰਾਣਾ ਸੋਢੀ