‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਹੈ। ਡਾ.ਦਰਸ਼ਨਪਾਲ ਨੇ ਕਿਹਾ ਕਿ 21 ਮਾਰਚ ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋਣਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 11 ਤੋਂ 17 ਅਪ੍ਰੈਲ ਤੱਕ ਇੱਕ ਹਫ਼ਤਾ ਐਮਐੱਸਪੀ ਦੀ ਗਾਰੰਟੀ ਲੈਣ ਲਈ ਹਫ਼ਤਾ ਮਨਾਇਆ ਜਾਵੇਗਾ। ਲੋਕ ਮੰਡੀ, ਤਹਿਸੀਲ, ਜਿਲ੍ਹਾ ਹੈਡਕੁਆਰਟਰ ਅੱਗੇ ਹਫ਼ਤਾ ਮਨਾਉਣਗੇ। BBMB ਦੇ ਮੁੱਦੇ ਉੱਤੇ 25 ਮਾਰਚ ਨੂੰ ਚੰਡੀਗੜ ‘ਚ ਚਰੈਕਟਰ ਮਾਰਚ ਕੱਢਿਆ ਜਾਵੇਗਾ।
ਸੰਯੁਕਤ ਸਮਾਜ ਮੋਰਚਾ ਦੇ ਜੋ ਲੋਕ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਚੋਣ ਲੜੀ, ਜਿਸ ਕਰਕੇ ਚੜੂਨੀ, ਰਾਜੇਵਾਲ ਨੇ ਚੋਣ ਲੜੀ ਜਿਸ ਕਰਕੇ ਉਹ ਰਾਜਨੀਤਿਕ ਬਣ ਗਏ ਹਨ, ਇਸ ਲਈ ਸਾਡਾ ਪਹਿਲਾਂ ਤੋਂ ਹੀ ਤੈਅ ਸੀ ਕਿ ਅਸੀਂ ਰਾਜਨੀਤਿਕਾਂ ਨੂੰ ਆਪਣੇ ਅੰਦੋਲਨ ਵਿੱਚ ਨਹੀਂ ਆਉਣ ਦਿਆਂਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ, ਐੱਮਐੱਸਪੀ ਉੱਤੇ ਕੋਈ ਕਮੇਟੀ ਨਹੀਂ ਬਣਾਈ ਹੈ, ਲਖੀਮਪੁਰ ਖੀਰੀ ਦੇ ਗਵਾਹਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਕੇਸ ਵੀ ਵਾਪਸ ਨਹੀਂ ਲਏ ਜਾ ਰਹੇ।