India

IRCC ਮੰਤਰੀ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ, ਜਾਣੋ ਪੂਰੀ ਜਾਣਕਾਰੀ

CANADA news ,

ਕੈਨੇਡਾ : ਕੈਨੇਡਾ (CANADA) ਵਿੱਚ ਪੜਨ ਵਾਲੇ ਵਿਧਿਆਰਥੀਆਂ (STUDENT) ਦੇ ਲਈ ਵੱਡੀ ਖ਼ੁਸ਼ਖਬਰੀ ਆਈ ਹੈ। IRCC ਨੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ,ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਤੱਕ ਸਿਰਫ਼ ਹਫ਼ਤੇ ਵਿੱਚ 20 ਘੰਟੇ ਹੀ ਕੰਮ ਕਰਨ ਦੀ ਇਜਾਜ਼ਤ ਹੁੰਦੀ ਸੀ । ਇਸੇ ਦੇ ਜ਼ਰੀਏ ਵਿਦਿਆਰਥੀ ਬੜੀ ਮੁਸ਼ਕਿਲ ਨਾਲ ਆਪਣਾ ਖ਼ਰਚਾ ਚੁੱਕ ਦੇ ਸਨ ਅਤੇ ਬਾਕੀ ਦਾ ਖਰਚਾ ਪਰਿਵਾਰ ਨੂੰ ਚੁਕਣਾ ਪੈਂਦਾ ਸੀ ਪਰ ਹੁਣ ਵਿਦਿਆਰਥੀਆਂ ਨੂੰ 20 ਤੋਂ ਵੱਧ ਘੰਟੇ ਕੰਮ ਕਰਨ ਦੀ ਕੈਨੇਡਾ ਸਰਕਾਰ ਨੇ ਇਜਾਜ਼ਤ ਦਿੱਤੀ ਹੈ । IRCC ਮੰਤਰੀ ਸੀਨ ਫਰੇਜ਼ਰ ਨੇ ਇਸ ਦਾ ਐਲਾਨ ਕੀਤਾ ਹੈ, ਇਸ ਦੇ ਪਿੱਛੇ ਵੱਡਾ ਕਾਰਨ ਕੈਨੇਡਾ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ, ਇਹ ਛੋਟ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਹੋਵੇਗੀ ਜਿੰਨਾਂ ਨੇ ਸਟੱਡੀ ਪਰਮਿਟ ਦੇ ਲਈ ਅਰਜ਼ੀ ਦਿੱਤੀਆ ਹਨ ।

ਜੇਕਰ ਉਨ੍ਹਾਂ ਦੀ ਅਰਜ਼ੀ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਉਹ ਕੈਨੇਡਾ ਲੈਂਡ ਹੁੰਦੇ ਹੀ 20 ਤੋਂ ਵੱਧ ਘੰਟੇ ਤੱਕ ਕੰਮ ਕਰ ਸਕਣਗੇ । 20 ਤੋਂ ਵੱਧ ਘੰਟੇ ਕੰਮ ਕਰਨ ਦਾ ਨਿਯਮ 15 ਨਵੰਬਰ 2022 ਤੋਂ ਲਾਗੂ ਹੋਵੇਗਾ ਅਤੇ 31 ਦਸੰਬਰ 2023 ਤੱਕ ਦੇ ਸੈਸ਼ਨ ਦੌਰਾਨ ਤੱਕ ਚੱਲੇਗਾ । IRCC ਵੱਲੋਂ ਬਦਲੇ ਇਸ ਨਿਯਮ ਦੇ ਨਾਲ ਕੈਨੇਡਾ ਵਿੱਚ ਪੜਾਈ ਕਰ ਰਹੇ 5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਹੋਵੇਗਾ । ਇਸ ਦੇ ਨਾਲ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਐਕਸਟੈਸ਼ਨ ਨੂੰ ਵੀ ਨਿਯਮ ਬਦਲੇ ਹਨ ।

ਕੈਨੇਡਾ ਸਟੱਡੀ ਪਰਮਿਟ ਐਕਸਟੈਂਸ਼ਨ ਨਿਯਮ ‘ਚ ਬਦਲੇ

ਕੈਨੇਡਾ ਦੇ (IRCC) ਸਟੱਡੀ ਪਰਮਿਟ ਐਕਸਟੈਂਸ਼ਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਇੱਕ ਪਾਇਲਟ ਪਹਿਲ ਸ਼ੁਰੂ ਕਰ ਰਿਹਾ ਹੈ। ਕਿਉਂਕਿ ਸਾਰੇ ਉਮੀਦਵਾਰਾਂ ਨੂੰ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਲਈ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਪ੍ਰਕਿਆ ਨੂੰ ਆਟੋਮੈਟਿਕ ਤਰੀਕੇ ਦੀ ਥਾਂ ‘ਤੇ ਅਧਿਕਾਰੀ ਵੱਲੋਂ ਲਿਆ ਜਾਵੇਗਾ । ਸਟੱਡੀ ਪਰਮਿਟ ਐਕਸਟੈਂਸ਼ਨ ਦੀ ਰਫ਼ਤਾਰ ਤੇਜ਼ ਕੀਤੀ ਜਾਵੇਗੀ । ਪੁਲਿਸ ਦੀ ਪ੍ਰੋਸੈਸਿੰਗ ਦੇ ਸਮੇਂ ਨੂੰ ਘੱਟ ਕੀਤਾ ਜਾਵੇਗਾ