India International

ਨੇਪਾਲ ਨੇ ਭਾਰਤ ਸਣੇ 11 ਦੇਸ਼ਾਂ ’ਚੋਂ ਆਪਣੇ ਰਾਜਦੂਤ ਵਾਪਸ ਸੱਦੇ

ਨੇਪਾਲ ਸਰਕਾਰ ਨੇ 11 ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ, ਜਿਨ੍ਹਾਂ ਵਿੱਚ ਭਾਰਤ ਅਤੇ ਅਮਰੀਕਾ ਵਿੱਚ ਸੇਵਾ ਕਰਨ ਵਾਲੇ ਅਤੇ ਨੇਪਾਲੀ ਕਾਂਗਰਸ ਕੋਟੇ ਦੇ ਤਹਿਤ ਨਿਯੁਕਤ ਕੀਤੇ ਗਏ ਸਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਪਾਰਟੀ ਨੇਪਾਲੀ ਕਾਂਗਰਸ ਨਾਲ ਗਠਜੋੜ ਖ਼ਤਮ ਕਰ ਕੇ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾਇਆ ਸੀ। ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਰਾਇਣ ਕਾਜ਼ੀ ਸ੍ਰੇਸ਼ਠ ਦੇ ਸਖ਼ਤ ਇਤਰਾਜ਼ ਦੇ ਬਾਵਜੂਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਅਖਬਾਰ ‘ਦ ਕਾਠਮੰਡੂ ਪੋਸਟ’ ਦੀ ਖਬਰ ਮੁਤਾਬਕ ਨੇਪਾਲ ਨੇ ਭਾਰਤ ‘ਚ ਆਪਣੇ ਰਾਜਦੂਤ ਸ਼ੰਕਰ ਸ਼ਰਮਾ ਨੂੰ ਵਾਪਸ ਬੁਲਾ ਲਿਆ ਹੈ। ਖਬਰਾਂ ‘ਚ ਵਿਦੇਸ਼ ਮੰਤਰਾਲੇ ਦੇ ਕਈ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਜਿਹਾ ਕਦਮ ਬਹੁਤ ਹੀ ਗੈਰ-ਕੂਟਨੀਤਕ ਸੰਦੇਸ਼ ਦਿੰਦਾ ਹੈ। ਰਿਪੋਰਟ ਵਿੱਚ ਇੱਕ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਕਥਿਤ ਤੌਰ ‘ਤੇ ਨੇਪਾਲੀ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਕੋਟੇ ਤੋਂ ਨਿਯੁਕਤ ਰਾਜਦੂਤਾਂ ਨੂੰ ਵਾਪਸ ਬੁਲਾਉਣ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਸਨ, ਪਰ ਪ੍ਰਧਾਨ ਮੰਤਰੀ ਦਹਿਲ ਅਤੇ ਸੀਪੀਐਨ-ਯੂਐਮਐਲ ਦੇ ਪ੍ਰਧਾਨ ਓਲੀ ਨੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।

ਤਿੰਨ ਤੋਂ ਚਾਰ ਹਫ਼ਤਿਆਂ ਦਾ ਦਿੱਤਾ ਸਮਾਂ

ਵਿਦੇਸ਼ ਮੰਤਰੀ ਨੇ ਦਹਿਲ ਅਤੇ ਓਲੀ ਦੋਵਾਂ ਨੂੰ ਸਾਰੇ 11 ਰਾਜਦੂਤਾਂ ਨੂੰ ਵਾਪਸ ਨਾ ਬੁਲਾਉਣ ਦੀ ਬੇਨਤੀ ਕੀਤੀ ਹੈ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਬਹੁਤ ਵਧੀਆ ਕੰਮ ਕਰ ਰਹੇ ਸਨ ਪਰ ਉਨ੍ਹਾਂ ਦੀ ਬੇਨਤੀ ਸੁਣੀ ਨਹੀਂ ਗਈ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਰਾਜਦੂਤਾਂ ਨੂੰ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਵਾਪਸ ਆਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ –   ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੜ ਤੋਂ ਬਾਗ਼ੀ! ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ’ਤੇ ਦੇ ਰਹੇ ਜ਼ੋਰ