The Khalas Tv Blog International ਨੇਪਾਲ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਬਹੁਮਤ ਟੈਸਟ ਕੀਤਾ ਪਾਸ
International

ਨੇਪਾਲ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਬਹੁਮਤ ਟੈਸਟ ਕੀਤਾ ਪਾਸ

ਨੇਪਾਲ (Nepal) ਦੇ ਪ੍ਰਧਾਨ ਮੰਤਰੀ ਕੇਪੀ ਓਲੀ (KP Oli) ਨੇ ਸੰਸਦ ਵਿੱਚ ਵਿਸ਼ਵਾਸ ਮਤ ਜਿੱਤ ਲਿਆ ਹੈ। ਐਤਵਾਰ ਨੂੰ ਹੋਏ ਬਹੁਮਤ ਟੈਸਟ ‘ਚ 263 ‘ਚੋਂ 188 ਸੰਸਦ ਮੈਂਬਰਾਂ ਨੇ ਕੇਪੀ ਓਲੀ ਦਾ ਸਮਰਥਨ ਕੀਤਾ। ਜਦੋਂ ਕਿ 74 ਸੰਸਦ ਮੈਂਬਰਾਂ ਨੇ ਭਰੋਸੇ ਦੇ ਵੋਟ ਦੇ ਵਿਰੋਧ ਵਿਚ ਵੋਟ ਕੀਤਾ। ਇਸ ਦੇ ਨਾਲ ਹੀ ਇੱਕ ਵੀ ਸੰਸਦ ਮੈਂਬਰ ਨੇ ਕਿਸੇ ਦੇ ਹੱਕ ਵਿੱਚ ਵੋਟ ਨਹੀਂ ਪਾਈ।

ਕੇਪੀ ਓਲੀ ਨੇ 15 ਜੁਲਾਈ ਨੂੰ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਚੀਨ ਪੱਖੀ ਮੰਨੇ ਜਾਂਦੇ ਓਲੀ ਨੇ ਭਾਰਤ ਪੱਖੀ ਸ਼ੇਰ ਬਹਾਦੁਰ ਦੇਉਬਾ ਨਾਲ ਮਿਲ ਕੇ ਸਰਕਾਰ ਬਣਾਈ ਹੈ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਉਰਫ਼ ਪ੍ਰਚੰਡ ਨੇ 12 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਠਮੰਡੂ ਪੋਸਟ ਮੁਤਾਬਕ ਉਹ ਸੰਸਦ ‘ਚ ਭਰੋਸੇ ਦਾ ਵੋਟ ਹਾਸਲ ਕਰਨ ‘ਚ ਅਸਫਲ ਰਹੇ। ਉਹ ਸਿਰਫ਼ 1 ਸਾਲ 6 ਮਹੀਨੇ ਹੀ ਪ੍ਰਧਾਨ ਮੰਤਰੀ ਰਹਿ ਸਕੇ।

ਇਹ ਵੀ ਪੜ੍ਹੋ –   ਪਠਾਨਕੋਟ ‘ਚ ਪਾਕਿਸਤਾਨ ਜਿੰਦਾਬਾਦ ਦੇ ਸੁੱਟੇ ਪੋਸਟਰ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱਥੀ, ਵਜਾ ਸੁਣ ਹੋ ਜਾਵੋਗੇ ਹੈਰਾਨ

 

Exit mobile version