The Khalas Tv Blog India ਨੇਪਾਲ ਸਰਕਾਰ ਨੇ ਭਾਰਤੀ ਨਿਊਜ਼ ਚੈਨਲਾਂ ‘ਤੇ ਲਾਈ ਰੋਕ, ਚੀਨ ਤੇ ਪਾਕਿਸਤਾਨੀ ਚੈਨਲਜ਼ ਚਲਦੇ ਰਹਿਣਗੇ।
India

ਨੇਪਾਲ ਸਰਕਾਰ ਨੇ ਭਾਰਤੀ ਨਿਊਜ਼ ਚੈਨਲਾਂ ‘ਤੇ ਲਾਈ ਰੋਕ, ਚੀਨ ਤੇ ਪਾਕਿਸਤਾਨੀ ਚੈਨਲਜ਼ ਚਲਦੇ ਰਹਿਣਗੇ।

‘ਦ ਖ਼ਾਲਸ ਬਿਊਰੋ :- ਨੇਪਾਲ ਸਰਕਾਰ ਨੇ ਅੱਜ ਭਾਰਤੀ ਨਿਊਜ਼ ਚੈਨਲਜ਼ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਦਰਅਸਲ, ਭਾਰਤ ਤੇ ਨੇਪਾਲ ਨਕਸ਼ੇ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਓਲੀ ਸਰਕਾਰ ਨਰਾਜ਼ਗੀ ਜਤਾਉਂਦੇ ਹੋਏ  ਭਾਰਤੀ ਮੀਡੀਆ ਦੇ ਕਵਰੇਜ ‘ਤੇ ਰੋਕ ਲਗਾਈ ਹੈ। ਦੱਸਣਯੋਗ ਹੈ ਕਿ ਅੱਜ ਕੱਲ੍ਹ ਨੇਪਾਲ ਵਿੱਚ ਚੀਨੀ ਪ੍ਰਭਾਵ ਵਧੇਰੇ ਵੇਖਣ ਨੂੰ ਮਿਲ ਰਿਹਾ ਹੈ। ਇਹ ਵੀ ਵੇਖਿਆ ਜਾਂਦਾ ਹੈ ਕਿ ਭਾਰਤ ਵਿਰੋਧੀ ਮੁੱਦੇ ‘ਤੇ ਓਲੀ ਸਰਕਾਰ ਦੀ ਕਮਿਊਨਿਸਟ ਪਾਰਟੀ ਦੇ ਅੰਦਰ ਕਾਫੀ ਮਤਭੇਦ ਚੱਲ ਰਿਹਾ ਹੈ। ਜਿਸ ਦਾ ਫਾਇਦਾ ਚੁੱਕਦਿਆਂ ਹੋਇਆ ਚੀਨੀ ਰਾਜਦੂਤ ਮਸਲੇ ਨੂੰ ਸੁਲਝਾਉਣ ‘ਚ ਬਹਾਨੇ ਨਾਲ ਖੁੱਲ੍ਹਮ – ਖੁੱਲ੍ਹਾ ਦਖਲ ਅੰਦਾਜ਼ੀ ਕਰ ਰਿਹਾ ਹੈ।

ਨੇਪਾਲ ਸਰਕਾਰ ਦੇ ਬੁਲਾਰੇ ਯੁਵਰਾਜ ਖਤੀਵਦਾ ਨੇ ਇਸ ਮਸਲੇ ‘ਤੇ ਪ੍ਰੈਸ ਕਾਨਫਰੰਸ ਰਾਹੀਂ ਭਾਰਤੀ ਚੈਨਲਾਂ ‘ਤੇ ਚੀਨੀ ਰਾਜਦੂਤ ਬਾਰੇ ਵਿਖਾਈ ਗਈ ਖ਼ਬਰ ‘ਤੇ ਇਤਰਾਜ਼ ਕਰਦਿਆਂ ਭਾਰਤੀ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਨੇਪਾਲ ‘ਚ ਭਾਰਤੀ ਨਿੱਜੀ ਚੈਨਲਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, ਇਹ ਪਾਬੰਦੀ ਸਿਰਫ਼ ਡੀਡੀ ਚੈਨਲ ਦੀ ਖ਼ਬਰਾਂ ਦੇ ਅਧਿਕਾਰਤ ਪ੍ਰਸਾਰਣ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਨੇਪਾਲ ਸਰਕਾਰ ਨੇ ਪਾਕਿਸਤਾਨ ਤੇ ਚੀਨੀ ਚੈਨਲ ਦੇ ਪਹਿਲਾਂ ਵਾਂਗ ਪ੍ਰਸਾਰਣ ਕੋਈ ਰੋਕ ਨਹੀਂ ਲਗਾਈ ਹੈ।

ਨੇਪਾਲੀ ਕੇਬਲ ਟੀਵੀ ਅਪਰੇਟਰਾਂ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ ਨੇਪਾਲ ਵਿੱਚ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਰੋਕ ਦਿੱਤਾ ਗਿਆ ਹੈ। ਪਰ ਅਜੇ ਤੱਕ ਇਸ ਸਬੰਧੀ ਕੋਈ ਸਰਕਾਰੀ ਆਦੇਸ਼ ਨਹੀਂ ਆਇਆ ਹੈ।

Exit mobile version