‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਢੇਸੀ ਨਾਲ ਮੁਲਾਕਾਤ ਨੂੰ ਗਰਮਾਈ ਸਿਆਸਤ ਦੇ ਮੱਦੇਨਜ਼ਰ ਬੀਜੇਪੀ ਉੱਤੇ ਤਿੱ ਖਾ ਨਿਸ਼ਾ ਨਾ ਕੱਸਿਆ ਹੈ। ਨੀਲ ਗਰਗ ਨੇ ਬੀਜੇਪੀ ਅਤੇ ਢੇਸੀ ਦੀਆਂ ਪੁਰਾਣੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ ਹਨ। ਨੀਲ ਗਰਗ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕੇਂਦਰੀ ਮੰਤਰੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਨੀਲ ਗਰਗ ਨੇ ਟਵੀਟ ਕਰਕੇ ਲਿਖਿਆ ਕਿ ਭਾਜਪਾ ਦਾ ਦੋਗਲਾ ਚਿਹਰਾ!! ਮੁੱਖ ਮੰਤਰੀ ਭਗਵੰਤ ਮਾਨ ਯੂਕੇ ਦੇ ਐੱਮ.ਪੀ. ਢੇਸੀ ਨੂੰ ਮਿਲਣ ਤਾਂ ਗ਼ਲਤ, ਬੀਜੇਪੀ ਦੇ ਮੰਤਰੀ ਮਿਲਣ ਤਾਂ ਠੀਕ … ਵਾਹ ਬਈ ਵਾਹ!