India

NEET ਦੀ ਮੁੜ ਪ੍ਰੀਖਿਆ ਦਾ ਨਤੀਜਾ ਜਾਰੀ! 67 ਤੋਂ ਘਟਾ ਕੇ 61 ਹੋਏ ‘ਟਾਪਰ!’ 1563 ਉਮੀਦਵਾਰਾਂ ਲਈ ਰੱਖੀ ਗਈ ਸੀ ਪ੍ਰੀਖਿਆ

NTA ਨੇ NEET UG ਮੁੜ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 813 ਉਮੀਦਵਾਰ ਜੋ ਮੁੜ-ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਅਧਿਕਾਰਤ ਵੈੱਬਸਾਈਟ exams.nta.ac.in ’ਤੇ ਜਾ ਕੇ ਆਪਣਾ ਨਵਾਂ ਸਕੋਰਕਾਰਡ ਚੈੱਕ ਕਰ ਸਕਦੇ ਹਨ। ਮੁੜ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਰਹਿ ਗਈ ਹੈ।

NEET UG ਮੁੜ ਪ੍ਰੀਖਿਆ 1563 ਉਮੀਦਵਾਰਾਂ ਲਈ ਕਰਵਾਈ ਗਈ ਸੀ ਜਿਨ੍ਹਾਂ ਨੇ ਨਤੀਜੇ ਵਿੱਚ ਗ੍ਰੇਸ ਅੰਕ ਪ੍ਰਾਪਤ ਕੀਤੇ ਸਨ। ਇਨ੍ਹਾਂ ਵਿੱਚੋਂ ਸਿਰਫ਼ 813 ਹੀ ਮੁੜ ਪ੍ਰੀਖਿਆ ਵਿੱਚ ਸ਼ਾਮਲ ਹੋਏ। 720 ਵਿੱਚੋਂ 720 ਅੰਕ ਪ੍ਰਾਪਤ ਕਰਨ ਵਾਲੇ 6 ਵਿੱਚੋਂ 5 ਵਿਦਿਆਰਥੀ ਮੁੜ ਪ੍ਰੀਖਿਆ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚੋਂ ਕੋਈ ਵੀ ਮੁੜ ਪ੍ਰੀਖਿਆ ਵਿੱਚ ਟਾਪ ਨਹੀਂ ਹੋਇਆ ਹੈ। ਹਾਲਾਂਕਿ, ਸਾਰੇ 5 ਉਮੀਦਵਾਰਾਂ ਨੇ ਮੁੜ ਪ੍ਰੀਖਿਆ ਵਿੱਚ 680 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

ਛੇਵੇਂ ਉਮੀਦਵਾਰ ਨੂੰ ਗ੍ਰੇਸ ਅੰਕਾਂ ਨੂੰ ਹਟਾ ਕੇ ਤਿਆਰ ਕੀਤੇ ਨੰਬਰਾਂ ਵਾਲੀ ਮਾਰਕਸ਼ੀਟ ਵੀ ਦਿੱਤੀ ਜਾਵੇਗੀ। ਅਜਿਹੇ ਵਿੱਚ ਹੁਣ ਟਾਪਰਾਂ ਦੀ ਗਿਣਤੀ 6 ਤੱਕ ਘੱਟ ਗਈ ਹੈ। NEET UG 2024 ਕਾਉਂਸਲਿੰਗ ਪ੍ਰਕਿਰਿਆ 6 ਜੁਲਾਈ 2024 ਤੋਂ ਸ਼ੁਰੂ ਹੋਣ ਵਾਲੀ ਹੈ।

750 ਉਮੀਦਵਾਰ NEET UG ਮੁੜ ਪ੍ਰੀਖਿਆ ਵਿੱਚ ਹਾਜ਼ਰ ਨਹੀਂ ਹੋਏ। ਕੁੱਲ 1563 ਵਿੱਚੋਂ ਸਿਰਫ਼ 813 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਚੰਡੀਗੜ੍ਹ ਵਿੱਚ 2 ਉਮੀਦਵਾਰਾਂ ਲਈ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਕੋਈ ਵੀ ਪ੍ਰੀਖਿਆ ਦੇਣ ਲਈ ਨਹੀਂ ਆਇਆ।

NTA ਨੇ NEET UG ਪ੍ਰੀਖਿਆ ਵਿੱਚ ਗ੍ਰੇਸ ਅੰਕ ਪ੍ਰਾਪਤ ਕਰਕੇ ਚੁਣੇ ਗਏ 1563 ਉਮੀਦਵਾਰਾਂ ਲਈ 23 ਜੂਨ ਨੂੰ ਮੁੜ ਪ੍ਰੀਖਿਆ ਕਰਵਾਈ ਸੀ। ਸਮੇਂ ਦੇ ਨੁਕਸਾਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਗ੍ਰੇਸ ਮਾਰਕ ਦਿੱਤੇ ਗਏ ਸਨ।

ਇਹ ਵੀ ਪੜ੍ਹੋ – ਕੇਜਰੀਵਾਲ ਮੁੜ ਪਹੁੰਚੇ ਹਾਈਕੋਰਟ, ਸੀਬੀਆਈ ਵੱਲੋਂ ਕੀਤੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ