ਬਿਉਰੋ ਰਿਪੋਰਟ – ਪਿਛਲੇ ਮਹੀਨੇ ਨੀਟ ਅਤੇ ਯੂਜੀਸੀ ਦੀ ਪ੍ਰੀਖਿਆ ਮੁਲਤਵੀ ਹੋ ਗਈ ਸੀ, ਜਿਸ ਤੋਂ ਬਾਅਦ ਨੀਟ-ਪੀਜੀ ਦੀ ਪ੍ਰੀਖਿਆ ਹੋਣ ਦੀ ਜਲਦ ਸੰਭਾਵਨਾ ਜਤਾਈ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਪ੍ਰਸ਼ਨ ਪੱਤਰ ਵਿੱਚ ਪ੍ਰੀਖਿਆ ਹੋਣ ਤੋਂ 2 ਘੰਟੇ ਪਹਿਲਾਂ ਤਿਆਰ ਕੀਤੇ ਜਾਣਗੇ। ਇਹ ਫੈਸਲਾ ਟੈਸਟਿੰਗ ਏਜੰਸੀ ਦੇ ਘਪਲੇ ਦੇ ਖ਼ਿਲਾਫ਼ ਭਾਰਤ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਹੋਇਆ ਹੈ।
ਦੱਸ ਦੇਈਏ ਕਿ ਨੀਟ ਅਤੇ ਯੂਜੀਸੀ ਨੈੱਟ ਦੀ ਪ੍ਰੀਖਿਆ ‘ਚ ਬੇਨਿਯਮੀਆਂ ਸਾਹਮਣੇ ਆਈਆਂ ਸਨ,ਜਿਸ ਤੋਂ ਬਾਅਦ ਪਿਛਲੇ ਮਹੀਨੇ ਕਈ ਪ੍ਰੀਖਿਆਵਾਂ ਮੁਲਤਲੀ ਹੋ ਗਈਆਂ ਸਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਵੱਲੋਂ ਇਸ ਮਾਮਲੇ ‘ਚ ਐਂਟੀ ਸਾਈਬਰ ਕ੍ਰਾਈਮ ਬਾਡੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਇਹ ਪ੍ਰੀਖਿਆਵਾਂ ਇਸ ਸਾਲ ਦੇ ਅੰਤ ਤੱਕ ਹੋ ਸਕਦੀਆਂ ਹਨ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ UGC NET ਦੀਆਂ 3 ਵੱਖ-ਵੱਖ ਪ੍ਰੀਖਿਆਵਾਂ ਵੀ ਲੀਕ ਹੋਇਆ ਸਨ ਜਿਸ ਤੋਂ ਬਾਅਦ ਨਵੀਆਂ ਤਰੀਕਾਂ ਦਾ ਐਲਾਨ ਵੀ ਹੋ ਗਿਆ ਨਾਲ ਹੀ ਹੁਣ ਆਫ ਲਾਈਨ ਦੀ ਥਾਂ ਆਨ ਲਾਈਨ ਪ੍ਰੀਖਿਆ ਲੈਣ ਦਾ ਵੀ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ – ਤੁਸੀਂ ਮਹਿੰਦਰ ਭਗਤ ਨੂੰ MLA ਬਣਾਉਣ ਅਗਲੀ ਪੋੜੀਆਂ ਮੈਂ ਚੜਾਵਾਂਗਾ,ਮੰਤਰੀ ਬਣਾਉਣ ਵੱਲ ਇਸ਼ਾਰਾ