India

NEET UG ਦਾ ਨਤੀਜਾ ਦੁਬਾਰਾ ਐਲਾਨਿਆ, ਸੁਪਰੀਮ ਕੋਰਟ ਨੇ ਦਿੱਤਾ ਸੀ ਹੁਕਮ

ਬਿਉਰੋ ਰਿਪੋਰਟ: NEET UG ਦਾ ਸੋਧਿਆ ਨਤੀਜਾ ਦੁਾਰਾ ਐਲਾਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 20 ਜੁਲਾਈ ਨੂੰ ਉਮੀਦਵਾਰਾਂ ਦੇ ਅੰਕ ਸੋਧੇ ਗਏ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/NEET/ ਤੋਂ ਆਪਣਾ ਸੋਧਿਆ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ।

ਦਰਜਨਾਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰੀਖਿਆ ਏਜੰਸੀ ਨੂੰ NEET ਦੇ ਨਤੀਜੇ ਸ਼ਹਿਰ ਅਤੇ ਕੇਂਦਰ ਅਨੁਸਾਰ ਜਾਰੀ ਕਰਨ ਲਈ ਕਿਹਾ ਸੀ। ਅਦਾਲਤ ਨੇ ਐਨਟੀਏ ਨੂੰ 20 ਜੁਲਾਈ ਦੁਪਹਿਰ ਤੱਕ ਦਾ ਸਮਾਂ ਦਿੱਤਾ ਸੀ ਜਿਸ ’ਤੇ ਅੱਜ ਏਜੰਸੀ ਨੇ ਦੁਬਾਰਾ ਸਰਕਾਰੀ ਸਾਈਟ ’ਤੇ ਨਤੀਜਾ ਜਾਰੀ ਕਰ ਦਿੱਤਾ ਹੈ। ਉਮੀਦਵਾਰ ਲੋੜੀਂਦੇ ਪ੍ਰਮਾਣ ਪੱਤਰ ਦਾਖ਼ਲ ਕਰਕੇ ਨਤੀਜਾ ਦੇਖ ਸਕਦੇ ਹਨ।

NEET UG Result 2024: ਇੰਞ ਵੇਖੋ ਆਪਣਾ ਨਤੀਜਾ
  • ਨਤੀਜਿਆਂ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਜਾਓ।
  • ਫਿਰ ਉਮੀਦਵਾਰ ਹੋਮ ਪੇਜ ’ਤੇ ਉਪਲਬਧ NEET UG ਨਤੀਜਾ 2024 ਲਿੰਕ ’ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਉਮੀਦਵਾਰ ਲੌਗਇਨ ਵੇਰਵੇ ਦਰਜ ਕਰੋ ਅਤੇ ਸਬਮਿਟ ’ਤੇ ਕਲਿੱਕ ਕਰੋ।
  • ਹੁਣ ਉਮੀਦਵਾਰ ਦਾ ਨਤੀਜਾ ਸਕ੍ਰੀਨ ’ਤੇ ਆ ਜਾਵੇਗਾ।
  • ਉਮੀਦਵਾਰ ਨਤੀਜੇ ਵੇਖੋ ਅਤੇ ਪੰਨੇ ਨੂੰ ਡਾਊਨਲੋਡ ਕਰੋ।
  • ਅੰਤ ਵਿੱਚ, ਉਮੀਦਵਾਰਾਂ ਨੂੰ ਹੋਰ ਲੋੜ ਲਈ ਨਤੀਜੇ ਦਾ ਪ੍ਰਿੰਟ ਲੈ ਲਵੋ।