India Sports

ਨੀਰਜ ਚੋਪੜਾ ਦੇ ਸੋਨ ਤਗਮਾ ਜਿੱਤਣ ਨਾਲ ਭਾਰਤੀ ਜਾ ਸਕਦਾ ਵਿਦੇਸ਼, ਨਹੀਂ ਲੱਗੇਗਾ ਕੋਈ ਪੈਸਾ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਨੇ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ, ਜੇਕਰ ਨੀਰਜ ਚੋਪੜਾ ਸੋਨ ਤਗਮਾ ਜਿੱਤਦਾ ਹੈ ਤਾਂ ਉਹ ਭਾਰਤੀਆਂ ਨੂੰ ਮੁਫਤ ਵੀਜ਼ਾ ਦਵਾ ਸਕਦਾ ਹੈ। ਔਨਲਾਈਨ ਵੀਜ਼ਾ ਐਪਲੀਕੇਸ਼ਨ ਪਲੇਟਫਾਰਮ ਐਟਲੀਜ਼ ਦੇ ਸੰਸਥਾਪਕ ਅਤੇ ਸੀਈਓ ਮੋਹਕ ਨਾਹਟਾ(Mohak Nahata) ਨੇ ਨੀਰਜ ਚੋਪੜਾ (Neeraj Chopra) ਦੇ ਸੋਨ ਤਗਮਾ ਜਿੱਤਣ ‘ਤੇ ਸਾਰੇ ਭਾਰਤੀਆਂ ਲਈ ਮੁਫਤ ਵੀਜ਼ਾ ਦੇਣ ਦਾ ਵਾਅਦਾ ਕੀਤਾ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਟੋਕੀਓ 2020 ਓਲੰਪਿਕ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਉਸ ‘ਤੇ ਹਨ ਕਿਉਂਕਿ ਉਹ ਮੰਗਲਵਾਰ ਨੂੰ ਪੈਰਿਸ ਓਲਿੰਪਕ ਵਿੱਚ ਖੇਡੇਗਾ।

ਮੋਹਕ ਨਾਹਟਾ ਨੇ ਵਾਅਦਾ ਕਰਦਿਆਂ ਲਿੰਕਡਇਨ ‘ਤੇ ਕਿਹਾ ਕਿ ਜੇਕਰ ਨੀਰਜ ਚੋਪੜਾ ਓਲੰਪਿਕ ਵਿੱਚ ਸੋਨ ਤਮਗਾ ਜਿੱਤਦਾ ਹੈ ਤਾਂ ਮੈਂ ਨਿੱਜੀ ਤੌਰ ‘ਤੇ ਸਾਰਿਆਂ ਨੂੰ ਮੁਫਤ ਵੀਜ਼ਾ ਭੇਜਾਂਗਾ। ਮੋਹਕ ਨੇ ਲਿਖਿਆ ਕਿ ਉਸ ਵੱਲੋਂ 30 ਜੁਲਾਈ ਨੂੰ ਵਾਅਦਾ ਕੀਤਾ ਸੀ ਕਿ ਕਿ ਜੇਕਰ ਨੀਰਜ ਚੋਪੜਾ ਗੋਲਡ ਮੈਡਲ ਜਿੱਤਦਾ ਹੈ ਤਾਂ ਉਹ ਆਪਣੇ ਉਪਭੋਗਤਾਵਾਂ ਨੂੰ ਪੂਰੇ ਇਕ ਦਿਨ ਲਈ ਮੁਫਤ ਵੀਜ਼ਾ ਦੇਵੇਗਾ। ਇਸ ਸਬੰਧੀ ਕਿਸੇ ਤੋਂ ਵੀ ਕੋਈ ਚਾਰਜ ਨਹੀਂ ਲਿਆ ਜਾਵੇਗਾ। ਸਾਰੀਆਂ ਦੇ ਵੀਜ਼ੇ ਦੀ ਕੀਮਕ ਜ਼ੀਰੋ ਹੋਵੇਗੀ। ਉਪਭੋਗਤਾ ਜਿਹੜੇ ਵੀ ਦੇਸ਼ ਜਾਣਾ ਚਾਹੁਣ ਉਹ ਜਾ ਸਕਦੇ ਹਨ।

ਇਹ ਵੀ ਪੜ੍ਹੋ –   ਕ੍ਰਿਪਟੋਕਰੰਸੀ ਘੁਟਾਲੇ ‘ਚ ਈ.ਡੀ ਦੀ ਵੱਡੀ ਕਾਰਵਾਈ, ਰੇਡ ਮਾਰ ਜ਼ਬਤ ਕੀਤੇ ਕਈ ਦਸਤਾਵੇਜ਼