ਬਿਉਰੋ ਰਿਪੋਰਟ – ਪੈਰਿਸ ਓਲੰਪਿੰਕ (PARIS OLYMPIC 2024) ਵਿੱਚ ਜੇਵਲਿਨ ਥ੍ਰੋ ਵਿੱਚ ਚਾਂਦੀ ਦਾ ਤਗਮਾ ਜੇਤੂ ਖਿਡਾਰੀ ਨੀਰਜ ਚੋਪੜਾ (NEERAJ CHOPRA) ਅਤੇ ਸੂਟਰ ਮਨੂ ਭਾਰਕ (MANU BHAKAR) ਅਤੇ ਵਿਨੇਸ਼ ਫੋਗਾਟ (VINESH PHOGAT) ਦੀ ਬਰੈਂਡ ਵੈਲਿਊ (BRAND VALUE) ਵਿੱਚ ਕਰੋੜਾਂ ਦਾ ਇਲਾਫਾ ਹੋਇਆ ਹੈ।
ਨੀਰਜ ਚੋਪੜਾ ਨੇ ਕ੍ਰਿਕਟਰ ਹਾਰਦਿਕ ਪਾਂਡਿਆ (HARDIK PANDYA) ਨੂੰ ਪਿੱਛੇ ਛੱਡ ਦਿੱਤਾ ਹੈ । ਪਾਂਡਿਆ ਦੀ ਬਰੈਂਡ ਵੈਲਿਉ 318 ਕਰੋੜ ਹੈ । ਜਦਕਿ ਹੁਣ ਨੀਰਜ ਦੀ ਵੈਲਿਉ 248 ਕਰੋੜ ਤੋਂ ਵੱਧ ਕੇ 335 ਕਰੋੜ ਹੋ ਗਈ ਹੈ । ਨੀਰਜ ਚੋਪੜਾ ਦੀ ਐਂਡੋਰਸਮੈਂਟ ਫੀਸ ਵਿੱਚ ਵਾਧਾ ਹੋਇਆ ਹੈ,ਉਨ੍ਹਾਂ ਦੀ ਹੁਣ ਫੀਸ 3 ਕਰੋੜ ਤੋਂ ਵੱਧ ਕੇ 44.5 ਕਰੋੜ ਸਾਲਾ ਡੀਲ ਹੋ ਚੁੱਕੀ ਹੈ । ਇਸ ਤੋਂ ਇਲਾਵਾ ਮਨੂ ਭਾਕਰ ਦੀ ਐਂਡੋਰਸਮੈਂਟ ਫੀਸ 25 ਲੱਖ ਸਾਲਾਨਾ ਪ੍ਰਤੀ ਡੀਲ 1.5 ਕਰੋੜ ਰੁਪਏ ਹੋ ਚੁੱਕੀ ਹੈ । ਮਨੂ ਨੇ ਹਾਲ ਹੀ ਵਿੱਚ ਸਾਫਟ ਡ੍ਰਿੰਕ ਵੇਚਣ ਵਾਲੀ ਕੰਪਨੀ ਨਾਲ 1.5 ਕਰੋੜ ਦੀ ਡੀਲ ਸਾਈਨ ਕੀਤੀ ਹੈ । ਉਧਰ ਭਲਵਾਨ ਵਿਨੇਸ਼ ਫੋਗਾਟ ਦੀ ਐਂਡੋਰਸਮੈਂਟ ਫੀਸ 25 ਲੱਖ ਸਾਲਾਨਾ ਤੋਂ ਵੱਧ ਕੇ 75 ਲੱਖ ਤੋਂ 1 ਕਰੋੜ ਹੋ ਚੁੱਕੀ ਹੈ ।
ਉਧਰ ਵਿਰਾਟ ਕੋਹਲੀ ਦੀ ਬਰੈਂਡ ਵੈਲਿਉ ਵਿੱਚ ਵੀ 29 ਫੀਸਦੀ ਦਾ ਵਾਧਾ ਹੋਇਆ ਹੈ,ਜਿਸ ਤੋਂ ਬਾਅਦ ਕੋਹਲੀ 1904 ਕਰੋੜ ਕਮਾ ਰਹੇ ਹਨ । ਉਨ੍ਹਾਂ ਨੇ ਸ਼ਾਰੂਖ ਖਾਨ ਅਤੇ ਰਣਵੀਣ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ ਹੈ । ਸ਼ਾਰੂਖ 1012 ਕਰੋੜ ਕਮਾ ਰਹੇ ਹਨ ਜਦਕਿ ਰਣਵੀਰ ਸਿੰਘ 1703 ਕਰੋੜ ਕਮਾ ਰਹੇ ਹਨ ।
ਇੱਕ ਰਿਪੋਰਟ ਦੇ ਮੁਤਾਬਿਕ ਪੈਰਿਸ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੈਕੇਟ ਫੂਡ,ਹੈਲਥ,ਨਿਊਟ੍ਰੀਸ਼ਨ,ਜਵੈਲਰੀ,ਬੈਂਕਿਗ ਅਤੇ ਸਿੱਖਿਆ ਕੈਟਾਗਰੀ ਦੇ ਬਰਾਂਡ ਦਾ ਚਿਹਰਾ ਬਣਾਉਣ ਦੀ ਹੋੜ ਵਿੱਚ ਹਨ ।