ਪੈਰਿਸ ਉਲੰਪਿਕ 2024 ਵਿਚ ਨੀਰਜ ਚੋਪੜਾ ਜੈਵਲਿਨ ਥ੍ਰੋ ਦੇ ਫਾਈਨਲ ਵਿਚ ਪੁੱਜ ਗਿਆ ਹੈ। ਪਹਿਲੇ ਹੀ ਥ੍ਰੋ ਵਿਚ ਕੁਆਲੀਫਾਈ ਕੀਤਾ। ਗੋਲਡਨ ਬੁਆਏ ਨੀਰਜ ਚੋਪੜਾ ਨੇ ਅੱਜ ਪੈਰਿਸ 2024 ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਕੁਆਲੀਫਿਕੇਸ਼ਨ ਦੌਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਸ਼ਾਨਦਾਰ ਥਰੋਅ ਕੀਤਾ। ਇਸ ਥਰੋਅ ਦੇ ਆਧਾਰ ‘ਤੇ ਨੀਰਜ ਚੋਪੜਾ ਨੇ ਆਸਾਨੀ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਫਾਈਨਲ ਮੈਚ ਵੀਰਵਾਰ 8 ਅਗਸਤ ਨੂੰ ਰਾਤ 11:55 ਵਜੇ ਖੇਡਿਆ ਜਾਵੇਗਾ।
