ਨਵੀਂ ਦਿੱਲੀ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ(javelin thrower Neeraj Chopra) ਨੇ ਇੱਕ ਵਾਰ ਫਿਰ ਵੱਡਾ ਕਾਰਨਾਮਾ ਕਰਕੇ ਦੇਸ਼ ਦਾ ਨਾਮ ਉੱਚਾ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਲੌਸੇਨ ਡਾਇਮੰਡ ਲੀਗ (Lausanne Diamond League) ਵਿੱਚ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ। ਨੀਰਜ ਇਸ ਲੀਗ ਵਿੱਚ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਏ ਹਨ। ਹਰਿਆਣਾ(Haryana news) ਦੇ ਪਾਣੀਪਤ ਦੇ ਰਹਿਣ ਵਾਲੇ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਪੜਾ ਤੋਂ ਪਹਿਲਾਂ, ਡਿਸਕਸ ਥਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਉਣ ਵਾਲਾ ਇਕਲੌਤਾ ਭਾਰਤੀ ਹੈ।
ਇਸ ਦੇ ਨਾਲ ਉਹ 7 ਅਤੇ 8 ਸਤੰਬਰ ਨੂੰ ਜਿਊਰਿਖ ਵਿੱਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਈਨਲ ਵਿੱਚ ਵੀ ਪਹੁੰਚ ਗਏ ਹਨ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਇਸ ਦੇ ਨਾਲ ਹੀ ਉਸ ਨੇ 2023 ਵਿੱਚ ਹੰਗਰੀ ਦੇ ਬੁਡਾਪੇਸਟ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
24 ਸਾਲਾ ਨੀਰਜ ਚੋਪੜਾ ਨੇ ਇਹ ਖਿਤਾਬ ਹਾਸਲ ਕਰਨ ਦੀ ਪਹਿਲੀ ਕੋਸ਼ਿਸ਼ ਵਿੱਚ 89.08 ਮੀਟਰ ਦੂਰ ਜੈਵਲਿਨ ਸੁੱਟਿਆ। ਇਹ ਉਸ ਦੇ ਕਰੀਅਰ ਦੀ ਤੀਜੀ ਸਰਵੋਤਮ ਕੋਸ਼ਿਸ਼ ਹੈ। ਉਹ ਸੱਟ ਕਾਰਨ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇ ਸਨ।
Top finish with 89.08m at Lausanne Diamond League 🔥
He is back and back with a bang!#IndianAthletics@Diamond_League pic.twitter.com/0zTwDpjhyU
— Athletics Federation of India (@afiindia) August 26, 2022
15 ਸਾਲਾ ਲਿੰਥੋਈ ਚੈਨਬਮ ਨੇ ਇਤਿਹਾਸਕ ਜੂਡੋ ਸੋਨ ਤਗਮਾ ਜਿੱਤਿਆ
ਬੋਸਨੀਆ-ਹਰਜ਼ੇਗੋਵਿਨਾ ਦੇ ਸਾਰਜੇਵੋ ਵਿੱਚ ਵਿਸ਼ਵ ਕੈਡੇਟ ਜੂਡੋ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਲਿਨਥੋਈ ਚੈਨਬਮ ਨੇ ਇਤਿਹਾਸਕ ਸੋਨ ਤਗ਼ਮਾ ਜਿੱਤਿਆ। ਲਿੰਥੋਈ ਟੂਰਨਾਮੈਂਟ ਵਿੱਚ ਕਿਸੇ ਵੀ ਉਮਰ ਵਰਗ ਵਿੱਚ ਤਮਗਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਖਿਡਾਰੀ ਬਣ ਗਿਆ ਹੈ।
ਮਣੀਪੁਰ ਦੀ 15 ਸਾਲਾ ਖਿਡਾਰਨ ਨੇ ਬ੍ਰਾਜ਼ੀਲ ਦੀ ਬਿਆਂਕਾ ਰੇਸ ਨੂੰ ਹਰਾ ਕੇ ਔਰਤਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤੀ ਖੇਡ ਅਥਾਰਟੀ(SAI) ਨੇ ਇਸ ਨੌਜਵਾਨ ਅਥਲੀਟ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ। ਜੁਲਾਈ ਵਿੱਚ, ਲਿਨਥੋਈ ਨੇ ਬੈਂਕਾਕ ਵਿੱਚ ਏਸ਼ੀਅਨ ਕੈਡੇਟ ਅਤੇ ਜੂਨੀਅਰ ਜੂਡੋ ਚੈਂਪੀਅਨਸ਼ਿਪ 2022 ਵਿੱਚ 63 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ।