ਲੁਧਿਆਣਾ : ਲੁਧਿਆਣਾ ਵਿੱਚ ਗੈਸ ਕਾਂਡ ਵਿੱਚ ਵੱਡਾ ਖੁਲਾਸਾ ਹੋਇਆ ਹੈ । NDRF ਨੇ ਦੱਸਿਆ ਹੈ ਕਿ 11 ਲੋਕਾਂ ਦੀ ਮੌਤ ਹਾਈਡ੍ਰੋਜਨ ਸਲਫਾਇਡ (H2S) ਨਾਲ ਹੋਈ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਜਦੋਂ ਗਿਆਸਪੁਰਾ ਪਹੁੰਚੇ ਤਾਂ ਹਵਾ ਵਿੱਚ ਇਸ ਗੈਸ ਦਾ ਲੈਵਲ 200 ਪਾਰ ਸੀ । ਇਹ ਗੈਸ ਸੀਵਰੇਜ ਤੋਂ ਨਿਕਲ ਰਹੀ ਸੀ,ਇਸ ਦੇ ਬਾਅਦ ਨਿਗਮ ਦੀ ਮਦਦ ਨਾਲ ਸੀਵਰੇਜ ਲਾਈਨ ਵਿੱਚ ਕਾਸਟਿਕ ਸੋਡਾ ਪਾਇਆ ਗਿਆ,ਜਿਸ ਦੇ ਬਾਅਦ ਗੈਸ ਦਾ ਅਸਰ ਘੱਟ ਕੀਤਾ ਗਿਆ । ਹੁਣ ਹਾਲਾਤ ਕੰਟਰੋਲ ਵਿੱਚ ਹਨ ।
ਸਰੀਰ ‘ਤੇ ਇਹ ਅਸਰ ਪਾਉਂਦੀ ਹੈ ਗੈਸ
ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਸ ਬਣੀ ਕਿਵੇਂ ਇਸ ਦੀ ਜਾਂਚ ਹੋ ਰਹੀ ਹੈ, ਗੈਸ ਰਿਸਾਵ ਦਾ ਖੁਲਾਸਾ ਸੀਵਰੇਜ ਤੋਂ ਲਏ ਗਏ ਸੈਪਲ ਤੋਂ ਹੋਇਆ ਹੈ। ਫਾਰੈਂਸਿਕ ਟੀਮ ਵੱਲੋਂ ਜਦੋਂ ਸੀਵਰੇਜ ਦੇ ਸੈਂਪਲ ਲੈਕੇ ਖਰੜ ਕੈਮੀਕਲ ਲੈਬ ਵਿੱਚ ਭੇਜਿਆ ਗਿਆ ਤਾਂ ਸਾਫ ਹੋਇਆ ਕਿ ਸੀਵਰੇਜ ਵਿੱਚ H2S ਦਾ ਅੰਸ਼ ਸੀ । ਹਾਈਡ੍ਰੋਜਨ ਸਲਫਾਈਡ ਗੈਸ ਇਨ੍ਹੀ ਖਤਰਨਾਕ ਹੈ ਕਿ ਇੱਕ ਵਾਰ ਸਾਹ ਲੈਣ ਨਾਲ ਫੇਫੜੇ ਨੂੰ ਸੋਖ ਲੈਂਦੀ ਹੈ, ਇਸ ਨਾਲ ਦਿਲ ਦਾ ਦੌਰਾ ਅਤੇ ਮੌਤ ਵੀ ਹੋ ਜਾਂਦੀ ਹੈ । ਕਿਉਂਕਿ ਇਹ ਨਿਉਰੋਲਾਜਿਕਲ ਅਤੇ ਕਾਡਿਯਕ ਟਿਸ਼ੂਜ ਨੂੰ ਪ੍ਰਭਾਵਿਤ ਕਰਦੀ ਹੈ, ਇਸ ਨਾਲ ਅੱਖਾਂ ਵਿੱਚ ਜਲਨ ਹੁੰਦੀ ਹੈ ਅਤੇ ਜੀਭ ਦਾ ਸਵਾਦ ਵੀ ਨਹੀਂ ਰਹਿੰਦਾ ਹੈ ।
ਮੈਡੀਕਲ ਬੋਰਡ ਕਰ ਰਿਹਾ ਹੈ ਪੜਤਾਲ
ਡਾਕਟਰਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੇ ਫੇਫੜੇ ਠੀਕ ਹੈ। ਇਸ ਗੈਸ ਨੇ ਉਨ੍ਹਾਂ ਦੇ ਬ੍ਰੇਨ ‘ਤੇ ਅਸਰ ਪਾਇਆ । ਇਸੇ ਵਜ੍ਹਾ ਨਾਲ ਮੌਤ ਹੋਈ । ਮੈਡੀਕਲ ਬੋਰਡ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਗਿਆ । ਉਨ੍ਹਾਂ ਦੇ ਬਲੱਡ ਸੈਂਪਲ ਵੀ ਲਏ ਗਏ । ਡਾਕਟਰਾਂ ਦੇ ਮੁਤਾਬਿਕ ਜੋ ਲੋਕ H2S ਦੇ ਹਾਈ ਲੈਵਲ ਦੇ ਨਜ਼ਦੀਕ ਸਨ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਜਿਹੜੇ ਲੋਕ ਥੋੜੇ ਦੂਰ ਸਨ ਉਹ ਬੇਸੁੱਧ ਹੋ ਗਏ ।