ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਨੇ
‘ਦ ਖ਼ਾਲਸ ਬਿਊਰੋ : ਇਸੇ ਸਾਲ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਰੱਖੇਹਨ। ਹਰ ਇੱਕ ਸੂਬੇ ਨੂੰ ਭਾਸ਼ਾਵਾਂ ਦੇ ਨਾਲ ਜੋੜਨ ਦੇ ਲਈ ਖ਼ਾਸ ਪ੍ਰੋਗਰਾਮ ਰੱਖਿਆ ਗਿਆ ਹੈ। ਪੰਜਾਬ ਦੇ ਸਿੱਖਿਆ ਵਿਭਾਗ ਅਤੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਮਿਲਕੇ ਭਾਸ਼ਾ ਦੇ ਜ਼ਰੀਏ ਇੱਕ ਦੂਜੇ ਦੇ ਕਰੀਬ ਆਉਣ ਦੇ ਲਈ ਵੱਡਾ ਉਪਰਾਲਾ ਕੀਤਾ ਹੈ।
ਪੰਜਾਬੀ ਸਕੂਲਾਂ ‘ਚ ਤਮਿਲ ਪੜਾਈ ਜਾਵੇਗੀ
15 ਅਗਸਤ ਅਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਪੰਜਾਬ ਦੇ ਸਕੂਲਾਂ ਵਿੱਚ ਇਸ ਦਿਨ ਤੇਲਗੂ ਦੇ 100 ਸੰਟੈਂਸ ਬੋਲੇ ਜਾਣਗੇ। ਜਦਕਿ ਇਸੇ ਤਰ੍ਹਾਂ ਹੀ ਆਂਧਰ ਪ੍ਰਦੇਸ਼ ਦੇ ਸਕੂਲਾਂ ਵਿੱਚ ਵੀ ਪੰਜਾਬ ਦੇ 100 ਸੰਟੈਂਸ ਬੋਲੇ ਜਾਣਗੇ। ਇਸ ਤਰ੍ਹਾਂ ਦੋਵਾਂ ਸੂਬਿਆਂ ਦੀ ਭਾਸ਼ਾਵਾਂ ਦੇ ਜ਼ਰੀਏ ਬੱਚਿਆਂ ਨੂੰ ਜੋੜਿਆ ਜਾਵੇਗਾ। ਇਹ ਪ੍ਰੋਗਰਾਮ ਸਿਰਫ਼ ਪੰਜਾਬ ਵਿੱਚ ਨਹੀਂ ਹੋਵੇਗਾ ਬਲਕਿ ਦੇਸ਼ ਦੇ ਹੋਰ ਸੂਬਿਆਂ ਵਿੱਚ ਇਸੇ ਚਲਾਇਆ ਜਾਵੇਗਾ, ਭਾਰਤ ਸਰਕਾਰ ਨੇ ਅਜ਼ਾਦੀ ਦੇ 75 ਸਾਲ ਨੂੰ ਅੰਮ੍ਰਿਤ ਮਹੋਤਸਵ ਦਾ ਨਾਂ ਦਿੱਤਾ ਹੈ।