India

ਐੱਨਸੀਬੀ ਅੱਗੇ ਮੁੜ ਪੇਸ਼ ਹੋਈ ਅਦਾਕਾਰਾ ਅਨੰਨਿਆ ਪਾਂਡੇ

‘ਦ ਖ਼ਾਲਸ ਟੀਵੀ ਬਿਊਰੋ:-ਮੁੰਬਈ ਵਿਚ ਕਰੂਜ਼ ਨਸ਼ੀਲੇ ਪਦਾਰਥ ਮਾਮਲੇ ਵਿਚ ਅਦਾਕਾਰਾ ਅਨੰਨਿਆ ਪਾਂਡੇ ਅੱਜ ਐੱਨਸੀਬੀ ਦਫ਼ਤਰ ਪਹੁੰਚੀ। ਉਸ ਨੂੰ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤ ਆਰੀਅਨ ਖਾਨ ਨਾਲ ਕਥਿਤ ਤੌਰ ‘ਤੇ ਵਟਸਐਪ ਚੈਟਸ ਦੇ ਸਬੰਧ ਮਾਮਲੇ ’ਚ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅਨੰਨਿਆ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਹੋਈ। ਉਸ ਦੇ ਅਭਿਨੇਤਾ-ਪਿਤਾ ਚੰਕੀ ਪਾਂਡੇ ਉਸ ਦੇ ਨਾਲ ਐੱਨਸੀਬੀ ਦਫਤਰ ਆਏ।