ਬਿਉਰੋ ਰਿਪੋਰਟ –ਜੰਮੂ-ਕਸ਼ਮੀਰ ਵਿਧਾਨਸਭਾ ਚੋਣਾਂ (Jammu Kashmir Assembly 2024) ਨੂੰ ਲੈਕੇ ਨੈਸ਼ਨਲ ਕਾਂਫਰੰਸ (NC) ਅਤੇ ਕਾਂਗਰਸ (Congress) ਦੇ ਵਿਚਾਲੇ ਸੀਟ ਸ਼ੇਅਰਿੰਗ ਸੋਮਵਾਰ ਨੂੰ ਫਾਈਨਲ ਹੋ ਗਈ ਹੈ ।
ਕੇਂਦਰ ਸ਼ਾਸਤ ਸੂਬੇ ਦੀਆਂ 90 ਸੀਟਾਂ ‘ਤੇ ਨੈਸ਼ਨਲ ਕਾਂਫਰੰਸ – 51 ਅਤੇ ਕਾਂਗਰਸ – 32 ਸੀਟਾਂ ‘ਤੇ ਚੋਣ ਲੜੇਗੀ । 5 ਸੀਟਾਂ ‘ਤੇ ਫਰੈਂਡਲੀ ਲੜਾਈ ਰਹੇਗੀ । 2 ਸੀਟਾਂ CPI (M) ਅਤੇ ਪੈਂਥਰਸ ਪਾਰਟੀ ਨੂੰ ਮਿਲੀ ਹੈ ।
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ,ਸਲਮਾਨ ਖੁਰਸ਼ੀਦ,ਪ੍ਰਦੇਸ਼ ਕਾਂਗਰਸ ਪ੍ਰਧਾਨ ਹਾਮੀਦ ਕਰਾ ਨੇ ਸੋਮਵਾਰ ਨੂੰ ਸ੍ਰੀਨਗਰ ਵਿੱਚ ਨੈਸ਼ਨਲ ਕਾਂਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ ਦੇ ਘਰ ਜਾਕੇ ਮੁਲਾਕਾਤ ਕੀਤੀ । ਆਗੂਆਂ ਦੇ ਵਿਚਾਲੇ ਘੰਟਾ ਚੱਲੀ ਮੀਟਿੰਗ ਦੇ ਬਾਅਦ ਸੀਟ ਸ਼ੇਅਰ ਦੀ ਗੱਲ ਬਣੀ ।
ਬੀਜੇਪੀ ਦੇ ਵੱਲੋਂ ਗਠਜੋੜ ਤੇ ਸਵਾਲ ਚੁੱਕਣ ‘ਤੇ ਕਾਂਗਰਸ ਜਨਰਲ ਸਕੱਤਰ ਵੇਣੂਗੋਪਾਲ ਨੇ ਕਿਹਾ ਬੀਜੇਪੀ ਨੂੰ ਅਜਿਹਾ ਕਹਿਣ ਦਾ ਕੀ ਨੈਤਿਕ ਅਧਿਕਾਰ ਹੈ ? ਬੀਜੇਪੀ ਨੇ NC ਅਤੇ PDP ਦੇ ਨਾਲ ਗਠਜੋੜ ਕਰ ਚੁੱਕੀ ਹੈ । ਹਰ ਸਿਆਸੀ ਪਾਰਟੀ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ ਚੋਣ ਮਨੋਰਥ ਪੱਤਰ ਹੁੰਦਾ ਹੈ,ਜਦੋਂ ਅਸੀਂ ਸਰਕਾਰ ਬਣਾਉਣੀ ਹੈ ਤਾਂ ਇੱਕ ਸਾਂਝਾ ਪ੍ਰੋਗਰਾਮ ਹੋਵੇਗਾ ।