India

ਸ਼ੁਰੂ ਹੋਇਆ ਨਵਰਾਤਰੀ ਦਾ ਤਿਉਹਾਰ-ਮੰਦਿਰਾਂ ਵਿੱਚ ਕੀ ਹਨ ਖ਼ਾਸ ਹਦਾਇਤਾਂ, ਪੜ੍ਹੋ ਇਸ ਖ਼ਬਰ ਵਿੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਤੋਂ ਨਵਰਾਤਰੀ ਦੀ ਸ਼ੁਰੂਆਤ ਹੋ ਰਹੀ ਹੈ। ਦੇਸ਼ ਭਰ ਦੇ ਮੰਦਿਰਾਂ ਵਿੱਚ ਅੱਜ ਸ਼ਰਧਾਲੂਆਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ, ਪਰ ਇਸ ਦੌਰਾਨ ਪ੍ਰਸ਼ਾਸਨ ਨੇ ਮੰਦਰਾਂ ਵਿਚ ਸ਼ਰਧਾਲੂਆਂ ਦੇ ਆਉਣ ਅਤੇ ਉਨ੍ਹਾਂ ਲਈ ਦਰਸ਼ਨ ਕਰਨ ਲਈ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਾ 100 ਫੀਸਦ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ।

ਬਹੁਤ ਸਾਰੇ ਮੰਦਿਰਾਂ ਵਿੱਚ ਸਮਾਜਿਕ ਦੂਰੀਆਂ ਦਾ ਪਾਲਣ ਕਰਨ ਲਈ ਗੋਲਿਆਂ ਦੇ ਨਿਸ਼ਾਨ ਬਣਾ ਕੇ ਲੋਕਾਂ ਨੂੰ ਆਪਸ ਵਿੱਚ ਦੂਰੀ ਰੱਖਣ ਲਈ ਕਿਹਾ ਗਿਆ ਹੈ। ਮਾਸਕ ਲਗਾਉਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਮੰਦਿਰ ਵਿਚ ਦਾਖਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰੀ ਜ਼ਿਕਰਯੋਗ ਹੈ ਕਿ ਇਸ ਵਾਰ ਦੇ ਨਵਰਾਤਰੀ ਕਾਫ਼ੀ ਚਮਤਕਾਰੀ ਮੰਨੇ ਗਏ ਹਨ। ਜੋ ਵੀ ਭਗਤ ਇਸ ਨਵਰਾਤਰੀ ਦੌਰਾਨ ਦਿਲੋਂ ਮਾਂ ਨੂੰ ਯਾਦ ਕਰੇਗਾ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਅਰਦਾਸ ਕਰੇਗਾ, ਉਸ ਦੀ ਹਰ ਇੱਛਾ ਪੂਰੀ ਹੋਵੇਗੀ। ਇਸ ਦੇ ਨਾਲ ਹੀ ਮੰਦਰ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਦੀ ਪਾਲਣਾ ਕਰਨੀ ਪਏਗੀ। ਕਿਉਂਕਿ ਮਾਂ ਦੀ ਪੂਜਾ ਦੇ ਨਾਲ ਇਸ ਵਿਸ਼ਵਵਿਆਪੀ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ।